post

Jasbeer Singh

(Chief Editor)

National

ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

post-img

ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਪਰਾਧੀ ਇੰਦਰਜੀਤ ਸਿੰਘ ਯਾਦਵ ਦੇ ਖਿਲਾਫ਼ ਮਨੀ ਲਾਂਡਰਿੰਗ ਜਾਂਚ ਤਹਿਤ ਨਵੀਂ ਕਾਰਵਾਈ ਕਰਦਿਆਂ ਦਿੱਲੀ ’ਚ 2 ਫਾਰਮ ਹਾਊਸਾਂ ਤੋਂ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ । ਸੁਨੀਲ ਗੁਪਤਾ ਦੇ ਘਰ ਤੋਂ ਕੀ ਕੀ ਹੋਇਆ ਬਰਾਮਦ ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਸੁਨੀਲ ਗੁਪਤਾ ਦੇ ਫਾਰਮ ਹਾਊਸ ਤੋਂ 1 ਕਰੋੜ 22 ਲੱਖ ਰੁਪਏ ਨਕਦ ਅਤੇ 8. 50 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਨ ਕੁਮਾਰ ਦੇ ਕੰਪਲੈਕਸ ਤੋਂ 5.12 ਕਰੋੜ ਰੁਪਏ ਨਕਦ ਅਤੇ 8. 80 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਮਿਲੇ ਸਨ । ਈ. ਡੀ. ਨੇ ਦੱਸਿਆ ਕਿ ਯਾਦਵ ਨਾਜਾਇਜ਼ ਵਸੂਲੀ, ਜ਼ਬਰਦਸਤੀ ਕਰਜ਼ਾ ਨਿਪਟਾਰਾ ਅਤੇ ਅਪਰਾਧ ਰਾਹੀਂ ਕਮਾਈ ਕਮਿਸ਼ਨ ਵਿਚ ਸ਼ਾਮਲ ਰਿਹਾ ਹੈ ਅਤੇ ਹਰਿਆਣਾ ਪੁਲਸ ਦੇ ਕਈ ਮਾਮਲਿਆਂ ਵਿਚ ਵੀ ਲੋੜੀਂਦਾ ਹੈ । ਯਾਦਵ ਦੇ ਕਥਿਤ ਸਾਥੀਆਂ ਨੇ ਫੰਡ ਟ੍ਰਾਂਸਫਰ ਕਰ ਕੇ ਅਪਰਾਧ ਦੀ ਕਮਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ।  ਈ. ਡੀ. ਨੇ ਚਲਾਈ ਸੀ ਦਸੰਬਰ ਦੇ ਅਖੀਰ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ ਡਾਇਰੈਕਟੋਰੇਟ ਨੇ ਦਸੰਬਰ ਦੇ ਅਖੀਰ ਵਿਚ ਦਿੱਲੀ, ਗੁਰੂਗ੍ਰਾਮ ਅਤੇ ਹਰਿਆਣਾ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ ਵੀ ਚਲਾਈ ਸੀ । ਇਸ ਤੋਂ ਇਲਾਵਾ ਅਪੋਲੋ ਗ੍ਰੀਨ ਐਨਰਜੀ ਲਿਮਟਿਡ ਅਤੇ ਜੇਮ ਰਿਕਾਰਡਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਕੰਪਲੈਕਸਾਂ ਦੀ ਵੀ ਜਾਂਚ ਕੀਤੀ ਗਈ । 

Related Post

Instagram