
ਰਿਟਰਨ ਭਰਨ ਤੋਂ ਪਹਿਲਾਂ ਜਾਂਚ ਲਓ ਏਆਈਐੱਸ, ਵੇਰਵੇ ’ਚ ਕੋਈ ਗ਼ਲਤੀ ਹੈ ਤਾਂ ਵਿਭਾਗ ਨੂੰ ਦਿਓ ਆਪਣਾ ਫੀਡਬੈਕ
- by Aaksh News
- May 21, 2024

ਆਈਟੀਆਰ ਨਾਲ ਜੁੜੇ ਈ-ਫਾਈਲਿੰਗ ਪੋਰਟਲ ’ਤੇ ਜਾ ਕੇ ਆਪਣੇ ਏਆਈਐੱਸ ਨੂੰ ਦੇਖਿਆ ਜਾ ਸਕਦਾ ਹੈ। ਹੁਣ ਏਆਈਐੱਸ ’ਚ ਦਿਖਾਏ ਗਏ ਵੇਰਵੇ ’ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤਾ ਜਾ ਸਕੇਗਾ। ਇਹ ਫੀਡਬੈਕ ਉਸੇ ਸਮੇਂ ਉਸ ਸੋਰਸ ਕੋਲ ਚਲਾ ਜਾਵੇਗਾ ਜਿਥੋਂ ਇਨਕਮ ਟੈਕਸ ਵਿਭਾਗ ਨੇ ਇਹ ਜਾਣਕਾਰੀ ਹਾਸਲ ਕੀਤੀ ਹੈ। ਆਮਦਨ ਟੈਕਸ ਰਿਟਰਨ (ਆਈਟੀਆਰ) ਭਰਨ ਤੋਂ ਪਹਿਲਾਂ ਆਪਣਾ ਸਾਲਾਨਾ ਸੂਚਨਾ ਵੇਰਵਾ (ਏਆਈਐੱਸ) ਜ਼ਰੂਰ ਚੈੱਕ ਕਰ ਲਓ। ਉਸ ਵੇਰਵੇ ’ਚ ਕੋਈ ਗਲਤੀ ਹੈ ਤਾਂ ਇਨਕਮ ਟੈਕਸ ਵਿਭਾਗ ਨੂੰ ਆਪਣਾ ਫੀਡਬੈਕ ਵੀ ਦਿਓ ਤਾਂਕਿ ਉਸ ਗਲਤੀ ਨੂੰ ਵਿਭਾਗ ਸੁਧਾਰ ਸਕੇ। ਹਾਲੇ ਏਆਈਐੱਸ ’ਚ ਰੀਅਲ ਟਾਈਮ ਫੀਡਬੈਕ ਦੇਣ ਦੀ ਸਹੂਲਤ ਨਹੀਂ ਹੈ। ਪਹਿਲੀ ਵਾਰ ਇਨਕਮ ਟੈਕਸ ਵਿਭਾਗ ਵੱਲੋਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਏਆਈਐੱਸ ’ਚ ਪੂਰੇ ਸਾਲ ਦੌਰਾਨ ਕੀਤੇ ਗਏ ਸਾਰੇ ਵਿੱਤੀ ਲੈਣਦੇਣ ਦਾ ਪੂਰਾ ਵੇਰਵਾ ਹੁੰਦਾ ਹੈ, ਜਿਸ ’ਤੇ ਟੈਕਸ ਲਿਆ ਜਾ ਸਕਦਾ ਹੈ। ਆਈਟੀਆਰ ਨਾਲ ਜੁੜੇ ਈ-ਫਾਈਲਿੰਗ ਪੋਰਟਲ ’ਤੇ ਜਾ ਕੇ ਆਪਣੇ ਏਆਈਐੱਸ ਨੂੰ ਦੇਖਿਆ ਜਾ ਸਕਦਾ ਹੈ। ਹੁਣ ਏਆਈਐੱਸ ’ਚ ਦਿਖਾਏ ਗਏ ਵੇਰਵੇ ’ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤਾ ਜਾ ਸਕੇਗਾ। ਇਹ ਫੀਡਬੈਕ ਉਸੇ ਸਮੇਂ ਉਸ ਸੋਰਸ ਕੋਲ ਚਲਾ ਜਾਵੇਗਾ ਜਿਥੋਂ ਇਨਕਮ ਟੈਕਸ ਵਿਭਾਗ ਨੇ ਇਹ ਜਾਣਕਾਰੀ ਹਾਸਲ ਕੀਤੀ ਹੈ। ਫਿਰ ਉਸ ਸੋਰਸ ਨੇ ਕੀ ਜਵਾਬ ਦਿੱਤਾ ਹੈ, ਇਸਦੀ ਜਾਣਕਾਰੀ ਵੀ ਟੈਕਸਦਾਤਾ ਨੂੰ ਮਿਲ ਜਾਵੇਗੀ। ਜਾਣਕਾਰੀ ’ਚ ਬਦਲਾਅ ਦੀ ਲੋੜ ਹੈ ਤਾਂ ਏਆਈਐੱਸ ’ਚ ਸੋਧ ਕਰ ਦਿੱਤੀ ਜਾਵੇਗੀ। ਟੈਕਸ ਮਾਹਿਰਾਂ ਨੇ ਦੱਸਿਆ ਕਿ ਨੌਕਰੀ ਕਰਨ ਵਾਲਾ ਇਕ ਆਦਮੀ ਮਿਊਚਲ ਫੰਡ, ਸ਼ੇਅਰ ਬਾਜ਼ਾਰ, ਐੱਲਆਈਸੀ ਵਰਗੀਆਂ ਕਈ ਥਾਵਾਂ ’ਤੇ ਨਿਵੇਸ਼ ਕਰਦਾ ਹੈ ਤੇ ਖਰੀਦੋ-ਫਰੋਖਤ ਕਰਦਾ ਹੈ। ਮਿਊਚਲ ਫੰਡ ਕੰਪਨੀ, ਸ਼ੇਅਰ ਬਾਜ਼ਾਰ ਵਰਗੇ ਮਾਧਿਅਮ ਇਨਕਮ ਟੈਕਸ ਵਿਭਾਗ ਨੂੰ ਸਾਡੀ ਖਰੀਦੋ ਫਰੋਖਤ ਦੀ ਜਾਣਕਾਰੀ ਦਿੰਦੇ ਹਨ ਪਰ ਇਸ ਵਿਚ ਗਲਤੀ ਵੀ ਹੋ ਸਕਦੀ ਹੈ। ਮੰਨ ਲਓ ਕਿਸੇ ਵਿਅਕਤੀ ਨੇ 60 ਹਜ਼ਾਰ ਰੁਪਏ ਦੇ ਸ਼ੇਅਰ ਖਰੀਦੇ ਪਰ ਏਆਈਐੱਸ ’ਚ ਇਹ ਦਿਖਾ ਰਿਹਾ ਹੈ ਕਿ ਉਸਨੇ ਇਕ ਲੱਖ ਦੇ ਸ਼ੇਅਰ ਵੇਚੇ ਹਨ। ਇਸ ਜਾਣਕਾਰੀ ’ਤੇ ਉਹ ਆਪਣਾ ਫੀਡਬੈਕ ਦੇਵੇਗਾ ਜੋ ਸ਼ੇਅਰ ਕੰਪਨੀ ਕੋਲ ਚਲਾ ਜਾਵੇਗਾ ਤੇ ਜੇ ਉਹ ਕੰਪਨੀ ਇਹ ਫੀਡਬੈਕ ਦਿੰਦੀ ਹੈ ਕਿ ਉਸ ਵਿਅਕਤੀ ਨੇ ਇਕ ਲੱਖ ਰੁਪਏ ਨਹੀਂ 60 ਹਜ਼ਾਰ ਦੇ ਸ਼ੇਅਰ ਖਰੀਦੇ ਹਨ ਤਾਂ ਇਨਕਮ ਟੈਕਸ ਵਿਭਾਗ ਏਆਈਐੱਸ ’ਚ ਸੋਧ ਕਰ ਦੇਵੇਗਾ। ਜੇ ਉਹ ਇਸ ਫੀਡਬੈਕ ਨੂੰ ਨਹੀਂ ਮੰਨਦਾ ਤਾਂ ਏਆਈਐੱਸ ’ਚ ਕੋਈ ਬਦਲਾਅ ਨਹੀਂ ਹੋਵੇਗਾ।