July 6, 2024 01:11:28
post

Jasbeer Singh

(Chief Editor)

Latest update

ਇਰਾਨ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਤੇ ਹੋਰਾਂ ਦੀਆਂ ਲਾਸ਼ਾਂ ਮਿਲੀਆਂ

post-img

ਉੱਤਰੀ-ਪੱਛਮੀ ਇਰਾਨ ਦੇ ਪਹਾੜੀ ਖੇਤਰ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਰਾਸ਼ਟਰਪਤੀ ਇਬਰਾਹਿਮ ਰਈਸੀ, ਵਿਦੇਸ਼ ਮੰਤਰੀ ਅਤੇ ਹੋਰ ਵਿਅਕਤੀਆਂ ਦੀਆਂ ਹਾਦਸੇ ਵਾਲੀ ਥਾਂ ‘ਤੇ ਲਾਸ਼ਾਂ ਮਿਲੀਆਂ ਹਨ। ਰਈਸੀ 63 ਸਾਲ ਦੇ ਸਨ। ਘਟਨਾ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਇਰਾਨ ਨੇ ਆਪਣੇ ਸੁਪਰੀਮ ਨੇਤਾ ਆਯਤੁੱਲਾ ਅਲੀ ਖਮੇਨੀ ਦੀ ਅਗਵਾਈ ‘ਚ ਪਿਛਲੇ ਮਹੀਨੇ ਇਜ਼ਰਾਈਲ ‘ਤੇ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਇਰਾਨ ਦਾ ਯੂਰੇਨੀਅਮ ਸੋਧ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਗਈ ਹੈ। ਰਈਸੀ ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੀ ਯਾਤਰਾ ਕਰ ਰਹੇ ਸਨ। ਸਰਕਾਰੀ ਟੀਵੀ ਨੇ ਹਾਲੇ ਤੱਕ ਪੂਰਬੀ ਅਜ਼ਰਬਾਇਜ਼ਾਨ ਸੂਬੇ ਵਿੱਚ ਹੋਏ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਰਈਸੀ ਨਾਲ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ‘ਚ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਹੀਨ (60) ਵੀ ਸ਼ਾਮਲ ਹਨ।

Related Post