post

Jasbeer Singh

(Chief Editor)

National

ਚੀਫ ਜਸਟਿਸ ਦੇ ਮਾਤਾ ਕਮਲ ਗਵਈ ਨਹੀਂ ਹੋਣਗੇ ਆਰ. ਐਸ. ਐਸ. ਦੇ ਸਮਾਗਮ ਵਿਚ ਸ਼ਾਮਲ

post-img

ਚੀਫ ਜਸਟਿਸ ਦੇ ਮਾਤਾ ਕਮਲ ਗਵਈ ਨਹੀਂ ਹੋਣਗੇ ਆਰ. ਐਸ. ਐਸ. ਦੇ ਸਮਾਗਮ ਵਿਚ ਸ਼ਾਮਲ ਨਵੀਂ ਦਿੱਲੀ, 2 ਅਕਤੂਬਰ 22025 : ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਪੰਜ ਅਕਤੂਬਰ ਨੂੰ ਹੋਣ ਵਾਲੇ ਸ਼ਤਾਬਦੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੱਦੇ ਗਏ ਕਮਲ ਗਵਈ ਸਮਾਗਮ ਵਿਚ ਸ਼਼ਾਮਲ ਹੀ ਨਹੀਂ ਹੋਣਗੇ। ਦੱਸਣਯੋਗ ਹੈ ਕਿ ਕਮਲ ਗਵਾਈ ਜਿਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਹੈ ਉਹ ਭਾਰਤ ਦੇਸ਼ ਦੀ ਮਾਨਯੋਗ ਤੇੇ ਸਰਵਉਚ ਸੁਪਰੀਮ ਕੋੋਰਟ ਦੇ ਚੀਫ ਜਸਟਿਸ ਬੀ. ਆਰ. ਗਵਈ ਦੇ ਮਾਤਾ ਹਨ। ਆਖਰ ਕਿਊਂ ਲਿਆ ਕਮਲ ਗਵਈ ਨੇ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਪ੍ਰਾਪਤ ਜਾਣਕਾਰੀ ਅਨੁਸਾਰ ਕਮਲ ਗਵਈ ਨੇ ਆਰ. ਐਸ. ਐਸ. ਦੇ ਸ਼ਤਾਬਦੀ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਉਨ੍ਹਾਂ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਆਰ. ਐਸ. ਐਸ. ਦੇ ਸਮਾਗਮ ਵਿਚ ਸ਼ਾਮਲ ਹੋਣ ਦੇ ਸੱਦੇ ਨਾਲ ਹੀ ਬੇਲੋੜਾ ਵਿਵਾਦ ਅਤੇ ਦੋਸ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।

Related Post

Instagram