post

Jasbeer Singh

(Chief Editor)

National

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

post-img

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ ਪਣਜੀ, 26 ਜਨਵਰੀ 2026 : ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਦਾ ਕਾਰਨ ਬਣਦਾ ਹੈ । ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕੀ ਆਖਿਆ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ 30 ਦਿਨਾਂ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸਿਰਫ ਅਪਰਾਧਿਕ ਸਮੱਸਿਆ ਨਹੀਂ ਹੈ, ਸਗੋਂ ਸਮਾਜਿਕ, ਮਨੋਵਿਗਿਆਨਕ ਅਤੇ ਡਾਕਟਰੀ ਸਮੱਸਿਆ ਵੀ ਹੈ, ਜਿਸ ਨਾਲ ਨਜਿੱਠਣ ਲਈ ਬਦਲਾਖੋਰੀ ਭਰੀ ਬਿਆਨਬਾਜ਼ੀ ਨਹੀਂ, ਸਗੋਂ ਸਲਾਹ-ਮਸ਼ਵਰੇ ਵਾਲੀ ਕਾਰਵਾਈ ਦੀ ਜ਼ਰੂਰਤ ਹੈ। ਪਿਛਲੇ 4 ਦਹਾਕਿਆਂ `ਚ ਮੈਂ ਇਨਸਾਫ ਦੇਣ ਦੇ ਸਾਡੇ ਤੰਤਰ ਦੇ ਵਿਕਾਸ ਨੂੰ ਦੇਖਿਆ ਹੈ : ਸੂਰਿਆਕਾਂਤ ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਪੂਰਾ ਮਹੀਨਾ ਚੱਲੀ ਇਹ ਮੁਹਿੰਮ ਇਸ ਭਾਵਨਾ ਨੂੰ ਸਪੱਸ਼ਟ ਰੂਪ `ਚ ਦਰਸਾਉਣ `ਚ ਸਫਲ ਰਹੀ ਹੈ । ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਮੈਂ ਕਾਨੂੰਨ ਵਿਵਸਥਾ ਅਤੇ ਸਮਾਜਿਕ ਤਬਦੀਲੀ ਵਿਚਾਲੇ ਮਹੱਤਵਪੂਰਨ ਆਪਸੀ-ਸਬੰਧਾਂ `ਤੇ ਵੀ ਗੱਲ ਕਰਨਾ ਚਾਹਾਂਗਾ । ਪਿਛਲੇ 4 ਦਹਾਕਿਆਂ `ਚ ਮੈਂ ਇਨਸਾਫ ਦੇਣ ਦੇ ਸਾਡੇ ਤੰਤਰ ਦੇ ਵਿਕਾਸ ਨੂੰ ਦੇਖਿਆ ਹੈ। ਮੈਂ ਇਸ ਨੂੰ ਇਹ ਪਛਾਣਦੇ ਦੇਖਿਆ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਪੈਦਾ ਕਰਦਾ ਹੈ ।

Related Post

Instagram