
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਜ ਵਲੋਂ ਲੋਕਾਂ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਰਹਿਣ ਲਈ ਆਖਿਆ
- by Jasbeer Singh
- May 10, 2025

ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਜ ਵਲੋਂ ਲੋਕਾਂ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਰਹਿਣ ਲਈ ਆਖਿਆ ਚੰਡੀਗੜ੍ਹ, 10 ਮਈ : ਮੌਜੂਦਾ ਹਾਲਾਤ ਨੂੰ ਦੇੇਖਦੇ ਹੋਏ ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਫ਼ੌਜ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ‘‘ ਜਿਥੇ ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਉ। ਉਨ੍ਹਾਂ ਨੇ ਆਮ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਕਿਉਂਕਿ ਉਸ ਦੇ ਕਈ ਪਾਰਟ ਜ਼ਿੰਦਾ ਹੁੰਦੇ ਹਨ ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਪੰਜਾਬ ਸਰਕਾਰ ਵੀ ਸਰਗਰਮ ਹੈ।ਸਰਹੱਦੀ ਖੇਤਰਾਂ ਲਈ 47 ਕਰੋੜ ਦੇ ਅੱਗ ਬਝਾਉ ਯੰਤਰ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਸਰਹੱਦੀ ਖੇਤਰਾਂ ’ਚ ਪਹੁੰਚਾਈਆਂ ਜਾਣਗੀਆਂ ਤੇ ਫ਼ੌਜ ਜਿਹੜੀ ਵੀ ਚੀਜ਼ਾਂ ਮੰਗੇਗੀ ਮੁਹੱਈਆ ਕਰਵਾਵਾਂਗੇ।