post

Jasbeer Singh

(Chief Editor)

Patiala News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਹਰਪਾਲ ਕੌਰ ਪਹੁੰਚੇ ਵਿਧਾਇਕ ਦੇਵ ਮਾਨ ਦੇ ਘਰ ਕੀਤਾ ਦੁੱਖ ਦਾ ਪ੍ਰਗਟਾਵਾ

post-img

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਹਰਪਾਲ ਕੌਰ ਪਹੁੰਚੇ ਵਿਧਾਇਕ ਦੇਵ ਮਾਨ ਦੇ ਘਰ ਕੀਤਾ ਦੁੱਖ ਦਾ ਪ੍ਰਗਟਾਵਾ ਨਾਭਾ : ਮੁੱਖ ਮੰਤਰੀ ਭਗਵੰਤ ਸਿੰਘ ਮਾਤਾ ਹਰਪਾਲ ਕੋਰ ਜੀ ਨੇ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਨਾਲ ਉਨਾਂ ਦੇ ਗ੍ਰਹਿ ਨਾਭਾ ਵਿਖੇ ਕੀਤਾ ਦੁੱਖ ਦਾ ਸਾਂਝਾ ਇਸ ਮੋਕੇ ਉਨਾ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਭਾਵੁਕ ਹੁੰਦੇ ਹੋਏ ਕਿਹਾ ਕਿ ਦੁਨੀਆਂ ਵਿੱਚ ਹਰ ਚੀਜ਼ ਮਿਲ ਸਕਦੀ ਹੈ ਪਰ ਮਾਤਾ ਪਿਤਾ ਨਹੀਂ ਮਿਲ ਸਕਦੇ ਮਾਤਾ ਪਿਤਾ ਅਜਿਹੀ ਚੀਜ਼ ਹਨ ਜੋ ਨਾ ਕਿਸੇ ਦੁਕਾਨ ਤੋ ਮਿਲ ਸਕਦੇ ਹਨ ਉਹਨਾਂ ਨੇ ਕਿਹਾ ਕੀ ਦੇਵ ਮਾਨ ਜੀ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ ਤੇ ਇਹ ਮੇਰੇ ਬੱਚਿਆਂ ਦੀ ਤਰ੍ਹਾਂ ਹੈ ਮਾਤਾ ਪਿਤਾ ਦਾ ਚਲੇ ਜਾਣਾ ਅਜਿਹਾ ਘਾਟਾ ਹੈ ਜੋ ਕਦੇ ਨਹੀਂ ਪੂਰਾ ਆਉਣ ਵਾਲਾ ਅੱਜ ਇਸ ਦੁੱਖ ਦੀ ਘੜੀ ਵਿੱਚ ਮੈਂ ਆਪਣੇ ਪਰਿਵਾਰ ਵੱਲੋਂ ਵਿਧਾਇਕ ਦੇਵ ਮਾਨ ਅਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੀ ਹਾਂ ਇਸ ਮੌਕੇ ਤੇ ਵਿਧਾਇਕ ਦੇਵ ਮਾਨ ਨੇ ਮਾਤਾ ਹਰਪਾਲ ਕੌਰ ਦਾ ਧੰਨਵਾਦ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਕਿ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫੋਨ ਆਇਆ ਉਹਨਾਂ ਦੁੱਖ ਪ੍ਰਗਟ ਕੀਤਾ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਵੀ ਫੋਨ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸਾਰੇ ਐਮ ਐਲ ਏ ਸਾਡਾ ਅਪਣਾ ਪਰਿਵਾਰ ਹੈ ਸਾਡੀ ਮਾਂ ਅੱਜ ਆਪ ਚੱਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਥੇ ਪਹੁੰਚੇ ਹਨ ਮੈਂ ਆਪਣੇ ਵੱਲੋਂ ਮਾਤਾ ਜੀ ਦਾ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਇਸ ਮੌਕੇ ਸੁਖਦੇਵ ਮਾਨ, ਕਪਿਲ ਮਾਨ, ਜਸਵੀਰ ਸਿੰਘ ਛਿੰਦਾ , ਭੁਪਿੰਦਰ ਸਿੰਘ ਕੱਲਰਮਾਜਰੀ, ਇਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਮਰਦੀਪ ਖੰਨਾ ਆਦਿ ਮੌਜੂਦ ਸਨ

Related Post