
ਲਾਇਨਜ ਕਲੱਬ ਨਾਭਾ ਵੱਲੋਂ ਅੱਖਾਂ ਦਾ ਮੁਫਤ ਜਾਂਚ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ
- by Jasbeer Singh
- December 9, 2024

ਲਾਇਨਜ ਕਲੱਬ ਨਾਭਾ ਵੱਲੋਂ ਅੱਖਾਂ ਦਾ ਮੁਫਤ ਜਾਂਚ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਨਾਭਾ : ਲਾਇਨਜ ਕਲੱਬ ਨਾਭਾ ਵੱਲੋਂ ਪ੍ਰਧਾਨ ਸੰਨੀ ਸਿੰਗਲਾ ਦੀ ਅਗਵਾਈ ਚ ਅੱਖਾਂ ਦਾ ਮੁਫਤ ਜਾਂਚ ਚੈੱਕ ਅਤੇ ਆਪਰੇਸ਼ਨ ਕੈਂਪ ਅੱਜ ਲਾਇਨਜ ਭਵਨ ਨਾਭਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਤਾਇਲ ਐਮ. ਐਸ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਣੇ ਹਨ ਨੂੰ ਵੱਖ ਅਤੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਕਲੱਬ ਵੱਲੋਂ ਵੀ ਦਵਾਈਆਂ ਅਤੇ ਆਪਰੇਸ਼ਨ ਵਿੱਚ ਪੈਣ ਵਾਲੇ ਕੀਮਤੀ ਲਾਇਨ ਕਲੱਬ ਦੇ ਮੈਂਬਰਾਂ ਵੱਲੋਂ ਮੁਫਤ ਵਿੱਚ ਦਿੱਤੇ ਜਾਣਗੇ ਅਤੇ ਜਿਨਾਂ ਮਰੀਜ਼ਾਂ ਦੇ ਅਣਕਾਂ ਲੱਗੀਆਂ ਹਨ ਨੂੰ ਕਲੱਬ ਵੱਲੋਂ ਮੁਫਤ ਐਨਕ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੋਕੇ ਕਲੱਬ ਦੇ ਪ੍ਰਧਾਨ ਸੰਨੀ ਸਿੰਗਲਾ ਤੇ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਰੀਤ ਇਕਬਾਲ ਸਿੰਘ ਮਝੈਲ ਐਡਵੋਕੇਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਨ ਭੁਪਿੰਦਰ ਸ਼ਰਮਾ ਰੀਜਨ ਚੇਅਰਪਰਸਨ ਅਤੇ ਲਾਈਨ ਅਤੇ ਡਾਕਟਰ ਮਨਮੋਹਨ ਕੌਸਲ ਪਾਸਟ ਡਿਸਟ੍ਰਿਕਟ ਗਵਰਨਰ ਨੇ ਮੁਫਤ ਅੱਖਾਂ ਦੇ ਚੈਕਅਪ ਕੈਂਪ ਦਾ ਸਵੇਰੇ ਉਦਘਾਟਨ ਲਾਇਨ ਭਵਨ ਨਾਭਾ ਵਿਖੇ ਕੀਤਾ । ਇਸ ਮੌਕੇ ਕਲੱਬ ਦੇ ਲਾਇਨ ਪ੍ਰੋਫੈਸਰ ਸੁਰਿੰਦਰ ਬੀਰ ਸਿੰਘ ਸੇਠੀ, ਲਾਇਨ ਰਾਜੇਸ਼ ਬੱਬੂ ਬਾਂਸਲ, ਲਾਇਨ ਸੁਰਿੰਦਰ ਸਿੰਗਲਾ, ਕਲੱਬ ਸੈਕਟਰੀ ਲਾਇਨ ਗਿਰਧਾਰੀ ਲਾਲ, ਲਾਈਨ ਸੁਭਾਸ਼ ਸਹਿਗਲ, ਲਾਇਨ ਅਮਰੀਕ ਸਿੰਘ ਪ੍ਰਧਾਨ ਫੋਕਲ ਪੁਆਇੰਟ ਨਾਭਾ ,ਲਾਇਨ ਸੋਮਨਾਥ ਢੱਲ ਅਤੇ ਹੋਰ ਲਾਇਨ ਮੈਂਬਰ ਮੌਜੂਦ ਸਨ । ਪ੍ਰੋਜੈਕਟ ਚੇਅਰਮੈਨ ਲਾਈਨ ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ 421 ਦੇ ਕਰੀਬ ਲੋਕਾਂ ਦੀਆ ਅੱਖਾਂ ਦਾ ਚੈਕ ਅੱਪ ਕੀਤਾ ਗਿਆ ਤੇ 130 ਮਰੀਜ਼ਾਂ ਦੀਆ ਅੱਖਾਂ ਦੇ ਅਪੈ੍ਸਨ ਕੀਤੇ ਜਾਣਗੇ ਅਤੇ ਅੱਖਾਂ ਟੈਸਟ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ।
Related Post
Popular News
Hot Categories
Subscribe To Our Newsletter
No spam, notifications only about new products, updates.