

ਮੁੱਖ ਮੰਤਰੀ ਮਾਨ ਨੇ ਕੀਤੀ ਬਠਿੰਡਾ ਦੀ ਪੀ. ਸੀ. ਆਰ. ਟੀਮ ਨਾਲ ਮੁਲਾਕਾਤ ਚੰਡੀਗੜ੍ਹ, 25 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਠਿੰਡਾ ਦੀ ਉਸ ਪੀ. ਸੀ. ਆਰ. ਟੀਮ ਨਾਲ ਆਪਣੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਜਿਸ ਵਲੋਂ ਲੰਘੇ ਦਿਨਾਂ ਸਰਹਿੰਦ ਨਗਰ ਵਿਚ ਡਿੱਗੀ ਕਾਰ ਵਿਚ ਸਵਾਰ 11 ਲੋਕਾਂ ਦੀ ਜਾਨ ਬਚਾਈ ਗਈ ਸੀ। ਦੱਸਣਯੋਗ ਹੈ ਕਿ 23 ਜੁਲਾਈ ਵਾਲੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ ਤੇ ਬਠਿੰਡਾ ਦੀ ਸਰਹੰਦ ਨਹਿਰ `ਚ ਕਾਰ ਡਿੱਗਣ ਕਾਰਨ ਕਾਰ `ਚ ਸਵਾਰ 11 ਲੋਕ ਨਹਿਰ ਵਿਚ ਡਿੱਗ ਗਏ ਪਰ ਪੰਜਾਬ ਪੁਲਸ ਦੀ ਬਹਾਦੁਰ ਟੀਮ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਚੋਂ 11 ਲੋਕਾਂ ਨੂੰ ਬਾਹਰ ਕੱਢ ਲਿਆ।