ਮੁੱਖ ਮੰਤਰੀ ਮਾਨ ਕਰਨਗੇ ਗੁਰਦਾਸਪੁਰ ਵਿਖੇ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ
- by Jasbeer Singh
- November 26, 2025
ਮੁੱਖ ਮੰਤਰੀ ਮਾਨ ਕਰਨਗੇ ਗੁਰਦਾਸਪੁਰ ਵਿਖੇ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦਾ ਦੌਰਾ ਕਰਨ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੀਨਾਨਗਰ ਵਿੱਚ ਨਵੇਂ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ 2 ਹਜਾਰ ਟਨ ਤੋਂ ਵਧਾ ਕੇ 5 ਹਜ਼ਾਰ ਟਨ ਕੀਤੀ ਗਈ ਹੈ। ਗੰਨਾ ਮਿੱਲ ਦੀ ਸਮਰੱਥਾ ਵਿਚ ਹੋਇਆ ਤਰ੍ਹਾਂ ਤਰ੍ਹਾਂ ਤੋਂ ਵਾਧਾ ਭਰੋਸੇਯੋਗ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਜਿਸ ਖੰਡ ਮਿੱਲ ਦਾ ਅੱਜ ਉਦਘਾਟਨ ਕੀਤਾ ਜਾਣਾ ਹੈ ਵਿਚ ਅਤਿ-ਆਧੁਨਿਕ ਮਸ਼ੀਨਰੀ, ਸਲਫਰ-ਮੁਕਤ ਰਿਫਾਇੰਡ ਸ਼ੂਗਰ ਪਲਾਂਟ ਅਤੇ 28.5 ਮੈਗਾਵਾਟ ਪਾਵਰ ਪਲਾਂਟ ਨਾਲ ਲੈਸ ਹੋਵੇਗੀ । ਜਿੱਥੇ ਪਹਿਲਾਂ ਗੰਨਾ 2,850 ਕਿਸਾਨਾਂ ਤੋਂ ਖਰੀਦਿਆ ਜਾਂਦਾ ਸੀ ਤੇ ਹੁਣ ਇਹ ਗਿਣਤੀ ਵਧ ਕੇ 7 ਹਜ਼ਾਰ 25 ਕਿਸਾਨਾਂ ਤੱਕ ਪਹੁੰਚ ਜਾਵੇਗੀ ਅਤੇ ਉਨ੍ਹਾਂ ਨੂੰ ਲਾਭ ਹੋਵੇਗਾ । ਇਸੇ ਮਿੱਲ ‘ਤੇ ਲੱਗਣ ਵਾਲਾ ਪਾਵਰ ਪਲਾਂਟ ਨੂੰ 20 ਮੈਗਾਵਾਟ ਬਿਜਲੀ ਵੇਚ ਕੇ 20 ਕਰੋੜ ਦਾ ਵਾਧੂ ਮਾਲੀਆ ਪੈਦਾ ਕਰੇਗਾ । ਮੁੱਖ ਮੰਤਰੀ ਵੰਡਣਗੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰ ਨਿਰਮਾਣ ਸਰਟੀਫਿਕੇਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਸ ਮੌਕੇ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰ ਨਿਰਮਾਣ ਸਰਟੀਫਿਕੇਟ ਵੰਡਣ ਦੇ ਨਾਲ-ਨਾਲ 30 ਹਜ਼ਾਰ ਪਰਿਵਾਰਾਂ ਨੂੰ ਪੁਨਰ-ਨਿਰਮਾਣ ਸਹਾਇਤਾ ਦੇ ਚੈੱਕਾਂ ਦੀ ਵੀ ਵੰਡੀ ਕੀਤੀ ਜਾਵੇਗੀ।
