
ਵੱਧ ਹਾਜ਼ਰੀਆਂ, ਆਚਰਨ, ਪ੍ਰਾਪਤੀਆਂ, ਅਨੁਸ਼ਾਸਨ ਅੰਕਾਂ ਵਾਲੇ ਬੱਚੇ ਸਨਮਾਨਿਤ : ਪ੍ਰਿੰਸੀਪਲ ਮੰਜੂ ਗਰਗ
- by Jasbeer Singh
- March 31, 2025

ਵੱਧ ਹਾਜ਼ਰੀਆਂ, ਆਚਰਨ, ਪ੍ਰਾਪਤੀਆਂ, ਅਨੁਸ਼ਾਸਨ ਅੰਕਾਂ ਵਾਲੇ ਬੱਚੇ ਸਨਮਾਨਿਤ : ਪ੍ਰਿੰਸੀਪਲ ਮੰਜੂ ਗਰਗ ਪਟਿਆਲਾ, 31 ਮਾਰਚ : ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਲਾਨਾ ਨਤੀਜਿਆਂ ਦੌਰਾਨ, ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ 84 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜੋ ਸਰਵੋਤਮ ਗਿਆਨਵਾਨ, ਵਿਦਵਾਨ, ਆਗਿਆਕਾਰੀ ਅਤੇ ਸਖ਼ਤ ਮਿਹਨਤੀ, ਪੜ੍ਹਾਈ ਦੇ ਨਾਲ ਦੂਸਰੀਆ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਚੰਗੀਆਂ ਪ੍ਰਾਪਤੀਆਂ ਕਰਦੇ ਹਨ । ਮਾਪਿਆਂ ਅਤੇ ਬਜ਼ੁਰਗਾਂ ਨੇ ਕਿਹਾ ਕਿ ਇਹ ਪਹਿਲਾ ਸਕੂਲ ਹੈ ਜਿਥੇ ਬੱਚਿਆਂ ਦੀਆਂ ਸਾਲਾਨਾ ਹਾਜ਼ਰੀਆਂ, ਅਨੁਸ਼ਾਸਨ, ਆਗਿਆ ਪਾਲਣ, ਸੰਸਕਾਰਾਂ, ਨਿਮਰਤਾ ਸਖ਼ਤ ਮਿਹਨਤ ਅਤੇ ਚੰਗੇ ਗੁਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ । ਵਿਦਿਆਰਥੀ ਅਨੇਕਾਂ ਢੰਗ ਤਰੀਕਿਆਂ ਨਾਲ ਵੱਧ ਤੋਂ ਵੱਧ ਅੰਕ ਤਾਂ ਪ੍ਰਾਪਤ ਕਰ ਸਕਦੇ ਹਨ ਪਰ ਉਨ੍ਹਾਂ ਦੀਆਂ ਸਾਲਾਨਾ ਗਤੀਵਿਧੀਆਂ, ਪ੍ਰਾਪਤੀਆਂ, ਅਨੁਸ਼ਾਸਨ ਅਤੇ ਦੂਜੇ ਗੁਣਾਂ ਨੂੰ ਅੱਖੋਂ ਓਹਲੇ ਕਰਨਾ ਗ਼ਲਤ ਹੈ । ਅਜ ਅੰਕਾਂ ਤੋਂ ਵੱਧ ਕਾਬਲੀਅਤ, ਅਨੁਸ਼ਾਸਨ, ਆਤਮ ਵਿਸ਼ਵਾਸ, ਹੌਂਸਲੇ, ਸਿਹਤ ਅਤੇ ਸਰਵਪੱਖੀ ਗਿਆਨ, ਵੀਚਾਰਾਂ ਅਤੇ ਆਦਤਾਂ ਦੀ ਮਹੱਤਤਾ ਹੈ । ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ, ਅਧਿਆਪਕਾਂ ਅਤੇ ਮਾਪਿਆਂ ਦੇ ਤਾਲਮੇਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਸਕੂਲ ਵਿਖੇ, ਬੱਚਿਆਂ ਨੂੰ ਕੇਵਲ ਵੱਧ ਤੋਂ ਵੱਧ ਅੰਕ ਹਾਸਲ ਕਰਨ ਲਈ ਨਹੀਂ ਸਗੋਂ, ਉਚ ਕੋਟੀ ਦੇ ਸੰਸਕਾਰ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ । ਪ੍ਰਿੰਸੀਪਲ ਨੇ ਕਿਹਾ ਕਿ ਅਗਲੇ ਸੈਸ਼ਨ ਦੌਰਾਨ, ਪੜ੍ਹਾਈ ਦੇ ਨਾਲ ਨਾਲ ਗਤੀਵਿਧੀਆਂ, ਖੇਡਾਂ, ਸੰਸਕਾਰਾਂ, ਫਰਜ਼ਾਂ, ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਹੱਥੀਂ ਕਿਰਤ ਕਰਨ, ਬੱਚਿਆਂ ਦੇ ਆਤਮ ਵਿਸ਼ਵਾਸ, ਹੌਂਸਲੇ ਬੁਲੰਦ ਕਰਨ ਅਤੇ ਮਾੜੇ ਕਾਰਜਾਂ ਤੋਂ ਬਚਾਉਣ ਲਈ ਵਿਸ਼ਾ ਮਾਹਿਰਾਂ ਰਾਹੀਂ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਤਾਂ ਜ਼ੋ ਵਿਦਿਆਰਥੀ, ਆਪਣੇ ਘਰ ਪਰਿਵਾਰਾਂ, ਸਮਾਜ ਅਤੇ ਦੇਸ਼ ਦੇ ਵਫ਼ਾਦਾਰ, ਜੁਮੇਵਾਰ, ਸਿਹਤਮੰਦ ਤਦੰਰੁਸਤ ਸੁਰੱਖਿਅਤ ਨਾਗਰਿਕ ਬਣ ਸਕਣ ।