
ਥਾਣਾ ਸਨੌਰ ਪੁਲਸ ਨੇ ਕੀਤਾ ਸੜਕੀ ਹਾਦਸੇ ਵਿਚ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਆਟੋ ਚਾਲਕ ਵਿਰੁੱ
- by Jasbeer Singh
- March 31, 2025

ਥਾਣਾ ਸਨੌਰ ਪੁਲਸ ਨੇ ਕੀਤਾ ਸੜਕੀ ਹਾਦਸੇ ਵਿਚ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਆਟੋ ਚਾਲਕ ਵਿਰੁੱਧ ਕੇਸ ਦਰਜ ਪਟਿਆਲਾ : ਥਾਣਾ ਸਨੌਰ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 105, 281, 125, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੁੱਖ ਸਿੰਘ ਪੁੱਤਰ ਕਰਮ ਸਿੰਘ ਵਾਸੀ ਹਰੀ ਸਿੰਘ ਨਗਰ ਨੇੜੇ ਪਿੰਡ ਅਲੀਪੁਰ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਸਾਹਮਣੇ ਧਰਮਕੋਟ ਪੰਜਾਬੀ ਬਾਗ ਕਾਲੋਨੀ ਥਾਣਾ ਸਨੌਰ ਨੇ ਦੱਸਿਆ ਕਿ 29ਮਾਰਚ ਨੂੰ ਸ਼ਾਮ 6.45 ਤੇ ਉਸਦੇ ਦੇ ਜੀਜਾ ਗੁਰਚਰਨ ਸਿੰਘ ਵਾਸੀ ਖਾਲਸਾ ਕਲੋਨੀ ਸਨੌਰ, ਜੋ ਕਿ ਅਪਾਣੀ ਲੜਕੀ ਅਰਸ਼ਦੀਪ ਕੌਰ ਨਾਲ ਸਕੂਟਰੀ ਨੰ.ਪੀ. ਬੀ. ਸੀ. ਯੂ. 7087 ਤੇ ਸਵਾਰ ਹੋ ਕੇ ਸਨੌਰ ਰੋਡ ਹੈਵਨ ਸਿਟੀ ਦੇ ਕੋਲ ਜਾ ਰਹੇ ਸੀ ਕਿ ਉਪਰੋਕਤ ਗੁਰਮੁੱਖ ਸਿੰਘ ਜੋ ਕਿ ਟੈਂਪੂ (ਛੋਟਾ ਹਾਥੀ) ਨੂੰ ਚਲਾ ਰਿਹਾ ਸੀ ਨੇ ਆਪਣਾ ਟੈਂਪੂ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਗੁਰਚਰਨ ਸਿੰਘ ਤੇ ਹੋਰਨਾਂ ਵਿੱਚ ਮਾਰਿਆ, ਜਿਸ ਕਾਰਨ ਸੰਤੁਲਨ ਵਿਗੜ੍ਹ ਗਿਆ ਤੇ ਟੈਂਪੂ ਸਾਈਡ ਤੇ ਖੜ੍ਹੇ ਦੋ ਵਿਅਕਤੀ (ਪ੍ਰੀਤਅਕਾਲ ਸਿੰਘ ਅਤੇ ਮਨਜੋਤ ਸਿੰਘ) ਵਿੱਚ ਲੱਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਸ ਨਾਲ ਵਾਪਰੇ ਐਕਸੀਡੈਂਟ ਵਿੱਚ ਗੁਰਚਰਨ ਸਿੰਘ ਅਤੇ ਪ੍ਰੀਤਅਕਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੋਤ ਹੋ ਗਈ ਸੀ ਅਤੇ ਅਰਸ਼ਦੀਪ ਕੌਰ ਜੋ ਕਿ ਇਸ ਘਟਨਾ ਵਿਚ ਜ਼ਖ਼ਮੀ ਹੋ ਗਈ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਤੇ ਮਨਜੋਤ ਸਿੰਘ ਦੇ ਸੱਟਾ ਲੱਗੀਆਂ ਹਨ ਜੋ ਕਿ ਇਲਾਜ ਅਧੀਨ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।