July 6, 2024 01:05:14
post

Jasbeer Singh

(Chief Editor)

Patiala News

ਚਿੰਟੂ ਨਾਸਰਾ ਸਰਬ ਸੰਮਤੀ ਨਾਲ ਬਣੇ ਰਿਟੈਲ ਕਰਿਆਨਾ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ

post-img

ਪਟਿਆਲਾ, 28 ਅਪ੍ਰੈਲ (ਜਸਬੀਰ) : ਰਿਟੈਲ ਕਰਿਆਨਾ ਐਸੋਸੀਏਸਨ ਪਟਿਆਲਾ ਦੀ ਇੱਕ ਅਹਿਮ ਮੀਟਿੰਗ ਹੋਟਲ ਮੋਹਨ ਕਾਂਟੀਨੈਂਟਲ ਨੇੜੇ ਲੀਲਾ ਭਵਨ ਪਟਿਆਲਾ ਵਿਖੇ ਐਸੋਸੀਏਸਨ ਦੇ ਮੈਂਬਰਾਂ ਵੱਲੋਂ ਰੱਖੀ ਗਈ। ਜਿਸ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਐਸੋਸੀਏਸਨ ਵੱਲੋਂ ਸਰਬ ਸੰਮਤੀ ਨਾਲ ਚਿੰਟੂ ਨਾਸਰਾ ਪ੍ਰਧਾਨ ਚੁਣਿਆ ਗਿਆ। ਜਦੋਂ ਕਿ ਸਤਿੰਦਰ ਗੋਇਲ ਬੱਲੀ ਨੂੰ ਚੇਅਰਮੈਨ ਚੁਣਿਆ ਗਿਆ। ਜਦੋਂ ਵਾਇਸ ਪ੍ਰਧਾਨ ਜੀਵਨ ਗਰਗ,ਜਰਨਲ ਸਕੱਤਰ ਸੁਖਦੀਪ ਅਰੋੜਾ ,ਸਕੱਤਰ ਜਤਿਨ , ਪ੍ਰੈਸ ਸਕੱਤਰ ਸੁਰਿੰਦਰ ਗਰਗ , ਖਜਾਨਚੀ ਅਮਿਤ ਮੇਹਤਾ ਅਤੇ ਅਮਨਪ੍ਰੀਤ ਸਿੰਘ, ਸੰਜੀਵ ਗਰਗ , ਆਨੰਦ ਗੁਪਤਾ,ਅਨਿਲ ਗੁਪਤਾ, ਰਾਕੇਸ ਕੁਮਾਰ, ਭਾਰਤ ਭੂਸਣ ਸਮੇਤ ਐਗਜੀਕਿਊਟਿਵ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਨੂੰ ਸਭ ਮੈਂਬਰਾਂ ਨੇ ਮਨਜੂਰ ਕੀਤਾ।ਮੀਟਿੰਗ ਵਿੱਚ ਪਟਿਆਲਾ ਦੇ ਕੁਝ ਡਿਸਟਿ੍ਰਬਿਊਟਰਾਂ ਦੇ ਨਾ ਮਿਲਵਰਤਨ ਭਰੇ ਰਵੱਈਏ ਅਤੇ ਕੰਪਨੀਆਂ ਵਲੋਂ ਦਿੱਤੀਆਂ ਸਕੀਮਾਂ ਅਤੇ ਆਨਲਾਈਨ ਬਿਲਿੰਗ ਅਤੇ ਖਰਾਬ ਹੋਇਆ ਸਮਾਨ (ਐਕਸਪਾਇਰੀ) ਦੀ ਵਾਪਸੀ ਸਬੰਧੀ ਮੁੱਦਿਆਂ ਉਪਰ ਵਿਚਾਰ ਕਰਨ ਉਪਰੰਤ ਇੱਕ ਅਹਿਮ ਫੈਸਲਾ ਲੀਤਾ ਗਿਆ ਤਾਂ ਜੋ ਭਵਿੱਖ ਵਿੱਚ ਦੁਕਾਨਦਾਰ ਆਪਣੇ ਬਿਜਨਸ ਨੂੰ ਸੁਚਾਰੂ ਢੰਗ ਨਾਲ ਚਲਾ ਸਕਣ। ਐਸੋਸੀਏਸਨ ਵੱਲੋਂ ਪਟਿਆਲਾ ਸਹਿਰ ਦੇ ਕਰਿਆਨਾ ਦੁਕਾਨਦਾਰ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਵੀ ਦੁਕਾਨਦਾਰ ਐਸੋਸੀਏਸਨ ਨਾਲ ਜੁੜਨਾ ਚਾਹੁੰਦੇ ਹਨ ਉਹਨਾਂ ਦਾ ਸਮੂਹ ਐਸੋਸੀਏਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਿੰਟੂ ਨਾਸਰਾ ਨੇ ਕਿਹਾ ਕਿ ਕਰਿਆਨਾ ਵਾਲਿਆਂ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਰੇ ਸਾਥੀਆਂ ਨੇ ਉਨ੍ਹਾਂ ’ਤੇ ਵਿਸ਼ਵਾਸ਼ ਜਤਾਇਆ ਹੈ, ਉਸ ਨਾਲ ਉਨ੍ਹਾਂ ਦਾ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।

Related Post