ਥਾਣਾ ਸਿਵਲ ਲਾਈਨ ਨੇ ਕੀਤਾ ਹਵਾਲਾਤੀ ਵਿਰੁੱਧ ਐਕਸਰੇਵਿਭਾਗ ਵਿਚੋਂ ਫਰਾਰ ਹੋਣ ਤੇ ਕੇਸ ਦਰਜ
- by Jasbeer Singh
- July 20, 2024
ਥਾਣਾ ਸਿਵਲ ਲਾਈਨ ਨੇ ਕੀਤਾ ਹਵਾਲਾਤੀ ਵਿਰੁੱਧ ਐਕਸਰੇਵਿਭਾਗ ਵਿਚੋਂ ਫਰਾਰ ਹੋਣ ਤੇ ਕੇਸ ਦਰਜ ਪਟਿਆਲਾ, 20 ਜੁਲਾਈ () : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇਜਿਲਾ ਜੇਲ ਸੰਗਰੂਰ ਦੇ ਸੁਪਰਡੈਂਟ ਗੁਰਮੇਲ ਸਿੰਘ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 262 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੀਵਨ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਭੜੀ ਲੁਧਿਆਣਾ ਹਾਲ ਸ਼ਹੀਦ ਊਧਮ ਸਿੰਘ ਨਗਰ ਜਗਤਪੁਰ ਕਲੋਨੀ ਸੁਨਾਮ ਜਿਲਾ ਸੰਗਰੂਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਿਲਾ ਜੇਲ ਸੰਗਰੂਰ ਦੇ ਸੁਪਰਡੈਂਟ ਗੁਰਮੇਲ ਸਿੰਘ ਨੇ ਦੱਸਿਆ ਕਿ ਹਵਾਲਾਤੀ ਜੀਵਨ ਸਿੰਘ ਜੋ ਕਿ ਥਾਣਾ ਸਿਟੀ ਸੁਨਾਮ ਅਧੀਨ ਜਿਲਾ ਜੇਲ ਸੰਗਰੂਰ ਬੰਦ ਸੀ, ਜਿਸ ਨੂੰ 18 ਜੁਲਾਈ ਨੂੰ ਮੈਡੀਕਲ ਅਫ਼ਸਰ ਜਿ਼ਲਾ ਜੇਲ ਸੰਗਰੂਰ ਵਲੋਂ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਵਾਰਡਰ ਨਵਦੀਪ ਸਿੰਘ ਤੇ ਗਗਨਦੀਪ ਸਿੰਘ ਦੇ ਨਾਲ ਰੈਫਰ ਕੀਤਾ ਗਿਆ ਸੀ 19 ਜੁਲਾਈ ਨੂੰ ਐਕਸਰੇ ਵਿਭਾਗ ਵਿਚੋਂ ਉਕਤ ਦੋਵੇਂ ਕਰਮਚਾਰੀਆਂ ਨੂੰ ਝਾਂਸਾ ਦਿੰਦਿਆਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
