post

Jasbeer Singh

(Chief Editor)

Patiala News

ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਠੰਢ ਦੇ ਮੋਸਮ ਦੋਰਾਨ ਬਿਮਾਰ ਹੋਣ ਤੋਂ ਬੱਚਣ ਲਈ ਜਿਲਾ ਵਾਸੀਆਂ ਨੂ

post-img

ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਠੰਢ ਦੇ ਮੋਸਮ ਦੋਰਾਨ ਬਿਮਾਰ ਹੋਣ ਤੋਂ ਬੱਚਣ ਲਈ ਜਿਲਾ ਵਾਸੀਆਂ ਨੂੰ ਸੁਝਾਅ ਦਿੱਤੇ ਪਟਿਆਲਾ : ਸਿਹਤ ਵਿਭਾਗ ਵੱਲੋਂ ਠੰਢ ਦੇ ਮੋਸਮ ਦੋਰਾਨ ਬਿਮਾਰ ਹੋਣ ਤੋਂ ਬੱਚਣ ਲਈ ਜਿਲਾ ਵਾਸੀਆਂ ਨੂੰ ਸੁਝਾਅ ਦਿੱਤੇ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਗਪਾਲਇੰਦਰ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਠੰਢ ਨਾਲ ਸਿਹਤ ਸਬੰਧੀ ਕਈ ਤਰਾ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਖੰਘ, ਜੁਕਾਮ, ਨਮੂਨੀਆਂ,ਸਰੀਰ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਣਾ ਆਦਿ ਪੈਦਾ ਹੋ ਸਕਦੀਆਂ ਹਨ । ਉਨ੍ਹਾਂ ਦੱਸਿਆ ਕਿ ਠੰਢ ਦੋਰਾਨ ਪੂਰੀ ਤਰਾਂ ਸਰੀਰ ਢੱਕਦੇ ਗਰਮ ਕਪੜੇ ਜਿਵੇਂ ਦਸਤਾਨੇ, ਟੋਪੀ, ਮਫਲਰ, ਜੁਰਾਬਾਂ ਅਤੇ ਬੂਟ ਪਾਏ ਜਾਣ ।ਇਸ ਦੇ ਨਾਲ ਹੀ ਸਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਪੋਸ਼ਟਿਕ ਆਹਾਰ ਜਿਵੇਂ ਵਿਟਾਮਿਨ ਸੀ ਭਰਪੂਰ ਭੋਜਨ, ਫਲ ਅਤੇ ਸਬਜੀਆਂ ਦੀ ਵਰਤੋ ਕੀਤੀ ਜਾਵੇ । ਖਾਣ-ਪੀਣ ਲਈ ਗਰਮ ਵਸਤੂਆਂ ਦਾ ਇਸਤੇਮਾਲ ਕੀਤਾ ਜਾਵੇ । ਸ਼ਰਾਬ ਪੀਣ ਤੋਂ ਪ੍ਰਹੇਜ ਕੀਤਾ ਜਾਵੇ ਕਿਉਕਿ ਸ਼ਰਾਬ ਪੀਣ ਨਾਲ ਖੂਨ ਦਾ ਸੰਚਾਰ ਘੱਟਣ ਨਾਲ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ । ਉਨ੍ਹਾਂ ਕਿਹਾ ਕਿ ਠੰਢ ਦੋਰਾਨ ਕਰੋਨਿਕ ਬੀਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ,ਸਾਹ ਦੀ ਤਕਲੀਫ ਦੇ ਮਰੀਜ, ਦਿਲ ਦੀਆਂ ਬੀਮਾਰੀਆਂ ਦੇ ਮਰੀਜ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਾਵਾਂ ਅਤੇ ਬਜੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂ ਕਿ ਇਨ੍ਹਾਂ ਮਰੀਜਾ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਜਰੂਰਤ ਹੁੰਦੀ ਹੈ । ਇਸ ਮੋਕੇ ਜਿਲਾ ਏਪੀਡੀਮੋਲਿਜਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਜੁਰਗਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ।ਉ. ਪੀ. ਡੀ. ਵਿੱਚ ਬਜੁਰਗਾਂ ਦੀ ਪਰਚੀ ਪਹਿਲ ਦੇ ਆਧਾਰ ਤੇ ਕੱਟੀ ਜਾਂਦੀ ਹੈ ।ਡਾਕਟਰਾਂ ਵੱਲੋਂ ਬਜੁਰਗਾਂ ਦਾ ਪਹਿਲ ਦੇ ਆਧਾਰ ਤੇ ਚੈਕਅੱਪ ਤੇ ਇਲਾਜ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋੜੀਦੀਆਂ ਜਰੂਰੀ ਦਵਾਈਆਂ ਅਤੇ ਸਾਜੋ ਸਮਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਭਦ ਹੈ । ਉਨ੍ਹਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਠੰਢ ਦੋਰਾਨ ਗਰਮ ਕਪੜੇ ਪਾਉ,ਜਿੰਨ੍ਹਾਂ ਸੰਭਵ ਹੋ ਸਕੇ ਘਰ ਹੀ ਰਹੋ,ਯਾਤਰਾ ਤੋਂ ਪ੍ਰਹੇਜ ਕਰੋ ਅਤੇ ਅਪਣੇ ਆਪ ਨੂੰ ਸੁੱਕਾ ਰੱਖੋ ।

Related Post