post

Jasbeer Singh

(Chief Editor)

Patiala News

ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੀ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਚੰਗਾ ਨਾਮਨਾ ਖੱਟਿਆ

post-img

ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੀ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਚੰਗਾ ਨਾਮਨਾ ਖੱਟਿਆ ਅੰਮ੍ਰਿਤਸਰ:- 17 ਮਈ : ਸ. ਇੰਦਰਜੀਤ ਸਿੰਘ ਬਾਗੀ ਚੇਅਰਮੈਨ, ਸ. ਰਘੁਬੀਰ ਸਿੰਘ ਜਨਰਲ ਸਕੱਤਰ ਅਤੇ ਟਰੱਸਟੀ ਮੈਬਰਾਂ ਦੀ ਪ੍ਰੇਰਨਾ ਉਤਸ਼ਾਹ ਦੇ ਸਹਿਯੋਗ ਸਦਕਾ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਬਟਾਲਾ ਰੋਡ ਵਿਖੇ ਗਰੀਬ ਤੇ ਸ਼ਹੀਦ ਪ੍ਰੀਵਾਰਾਂ ਦੀਆਂ ਪੜਦੀਆਂ ਵਿਦਿਆਰਥਣਾਂ ਨੇ ਆਪਣੀ ਪੜਾਈ ਵਿੱਚ ਮੇਹਨਤ, ਲਗਨ ਦੇ ਜੋਹਰ ਵਿਖਾਏ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਸਲਾਨਾ ਇਮਤਿਹਾਨ ਵਿੱਚ ਚੰਗੇ ਅੰਕ ਲੈ ਕੇ ਪਾਸ ਹੋਈਆਂ ਹਨ। ਜਿਸ ਵਿੱਚ ਰਵਿੰਦਰ ਕੌਰ (521), ਨੇਹਾ ਕੌਰ (521), ਖੁਸ਼ਪ੍ਰੀਤ ਕੌਰ (483), ਸੁਖਦੀਪ ਕੌਰ (460), ਪੂਜਾ (359), ਮਨਪ੍ਰੀਤ ਕੌਰ ਨੇ 564 ਅੰਕ ਲੈ ਕੇ ਆਪਣੇ ਮਾਪਿਆ ਅਤੇ ਟਰੱਸਟ ਦਾ ਨਾਮ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਸ. ਸੁਖਪਾਲ ਸਿੰਘ ਨਿਗਰਾਨ ਨੇ ਪ੍ਰੈਸ ਨਾਲ ਸਾਂਝੀ ਕੀਤੀ ।

Related Post