

ਖ਼ਾਲਸਾ ਕਾਲਜ ਪਟਿਆਲਾ ਵਿਚ ਸ਼ੁਰੂ ਹੋਈ ਸਵੱਛਤਾ ਮੁਹਿੰਮ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਯੋਗ ਅਗਵਾਈ ਅਤੇ 1 ਪੰਜਾਬ ਨੇਵਲ ਯੂਨਿਟ ਐਨ. ਸੀ. ਸੀ. ਨੰਗਲ ਅਤੇ 3 ਪੰਜਾਬ ਏਅਰ ਸਕੂਡਰਨ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨੇਵੀ ਵਿੰਗ ਅਤੇ ਏਅਰ ਵਿੰਗ ਵੱਲੋਂ ਸਾਂਝੇ ਰੂਪ ਵਿੱਚ ਸਵੱਛਤਾ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸਫਾਈ ਅਭਿਆਨ ਚਲਾਇਆ ਗਿਆ੍ਟ ਇਸ ਮੁਹਿੰਮ ਦੌਰਾਨ ਕਾਲਜ ਦੇ ਖੇਡ ਮੈਦਾਨਾਂ ਦੀ ਸਫਾਈ ਕੀਤੀ ਗਈ੍ਟ ਇਸ ਸਫਾਈ ਮੁਹਿੰਮ ਮਹਾਤਮਾ ਗਾਂਧੀ ਨੂੰ ਸਮਰਪਿਤ ਸੀ੍ਟ ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੈਡਟ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਮਾਜ ਵਿੱਚ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ ਅਤੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਬਣੀਏ੍ਟ ਉਹਨਾਂ ਨੇ ਦੱਸਿਆ ਕਿ ਐਨ. ਸੀ. ਸੀ. ਇੱਕ ਅਜਿਹਾ ਅਨੁਸ਼ਾਸਨ ਹੈ ਜੋ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਦੀ ਭਲਾਈ ਲਈ ਵੱਧ ਚੜ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕਰਦਾ ਹੈ੍ਟ ਏਅਰ ਵਿੰਗ ਅਤੇ ਨੇਵੀ ਵਿੰਗ ਦੇ ਏ. ਐਨ. ਓ. ਸਾਹਿਬਾਨ ਪ੍ਰੋ. ਬਲਦੇਵ ਸਿੰਘ ਤੇ ਡਾ. ਸਰਬਜੀਤ ਸਿੰਘ ਨੇ ਕੈਡਟ ਦੇ ਨਾਲ ਸਫਾਈ ਮੁਹਿੰਮ ਸ਼ੁਰੂ ਕੀਤੀ੍ਟ ਇਸ ਮੌਕੇ ਐਨ. ਸੀ. ਸੀ. ਏਅਰ ਵਿੰਗ ਅਤੇ ਨੇਵੀ ਵਿੰਗ ਦੇ 50 ਕੈਡਟ ਹਾਜ਼ਰ ਸਨ