post

Jasbeer Singh

(Chief Editor)

Punjab

ਸ਼ਾਟ ਸਰਕਟ ਕਾਰਨ ਲੱਗੀ ਕੱਪੜੇ ਦੀ ਦੁਕਾਨ ਨੂੰ ਅੱਗ

post-img

ਸ਼ਾਟ ਸਰਕਟ ਕਾਰਨ ਲੱਗੀ ਕੱਪੜੇ ਦੀ ਦੁਕਾਨ ਨੂੰ ਅੱਗ ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਇਮਾਮਬਾੜਾ ਬਾਜ਼ਾਰ ਵਿੱਚ ਬੀਤੀ ਰਾਤੀ ਕਰੀਬ 9 ਵਜੇ ਕੱਪੜੇ ਦੀ ਦੋ ਮੰਜ਼ਲੀ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ ’ਤੇ ਲਗਭਗ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ। ਅੱਗ ਲੱਗਣ ਕਰਕੇ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ।ਇਸ ਦੁਕਾਨ ਨੂੰ ਕਿਰਾਏ ’ਤੇ ਲੈ ਕੇ ਚਲਾ ਰਹੇ ਜੁਬੇਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦਾ 30 ਤੋਂ 35 ਲੱਖ ਦਾ ਨੁਕਸਾਨ ਹੋਇਆ ਹੈ। ਅੱਗ ਨੇ ਨੇੜਲੀਆਂ ਦੁਕਾਨਾਂ ਨੂੰ ਵੀ ਥੋੜ੍ਹਾ ਨੁਕਸਾਨ ਪਹੁੰਚਾਇਆ ਪਰ ਫਾਇਰ ਬ੍ਰਿਗੇਡ ਵੱਲੋਂ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਵੀ ਅੱਗ ਨਾਲ ਦਰਜਨਾਂ ਦੁਕਾਨਾਂ ਸੜ ਚੁੱਕੀਆਂ ਹਨ ਅਤੇ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ।

Related Post