
ਕੰਬਾਇਨ ਉਪਰੇਟਰ ਝੋਨੇ ਦੀ ਕਟਾਈ ਬਿਨ੍ਹਾਂ ਐਸ. ਐਮ. ਐਸ ਲਗਾਏ ਨਹੀਂ ਕਰ ਸਕਣਗੇ : ਕਿਰਪਾਲਵੀਰ ਸਿੰਘ
- by Jasbeer Singh
- August 9, 2025

ਕੰਬਾਇਨ ਉਪਰੇਟਰ ਝੋਨੇ ਦੀ ਕਟਾਈ ਬਿਨ੍ਹਾਂ ਐਸ. ਐਮ. ਐਸ ਲਗਾਏ ਨਹੀਂ ਕਰ ਸਕਣਗੇ : ਕਿਰਪਾਲਵੀਰ ਸਿੰਘ -ਐਸ. ਡੀ. ਐਮ. ਵੱਲੋਂ ਪਰਾਲੀ ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੰਬਾਇਨ ਉਪਰੇਟਰਾਂ ਨਾਲ ਬੈਠਕ ਦੂਧਨਸਾਧਾਂ, 9 ਅਗਸਤ 2025 : ਦੂਧਨਸਾਧਾਂ ਦੇ ਐਸ. ਡੀ. ਐਮ. ਕਿਰਪਾਲ ਵੀਰ ਸਿੰਘ ਨੇ ਪਰਾਲੀ ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੰਬਾਇਨ ਉਪਰੇਟਰਾਂ ਨਾਲ ਬੈਠਕ ਕੀਤੀ । ਇਸ ਮੌਕੇ ਉਨ੍ਹਾਂ ਨੇ ਡਵੀਜਨ ਦੁੱਧਨਸਾਧਾਂ ਅਧੀਨ ਆਉਂਦੇ ਸਮੂਹ ਕੰਬਾਇਨ ਓਪਰੇਟਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਝੋਨੇ ਦੇ ਇਸ ਸੀਜਨ ਦੌਰਾਨ ਕੰਬਾਇਨ੍ਹਾਂ ਉਪਰ ਬਿਨ੍ਹਾਂ ਐਸ.ਐਮ.ਐਸ ਤੋਂ ਕੋਈ ਵੀ ਓਪਰੇਟਰ ਕੰਬਾਇਨ ਨਹੀਂ ਚਲਾਏਗਾ । ਕਿਰਪਾਲਵੀਰ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਜਿਹੇ ਕਦਮ ਉਠਾਉਣੇ ਬੇਹੱਦ ਲਾਜਮੀ ਹਨ, ਇਸ ਲਈ ਸਮੂਹ ਕੰਬਾਇਨ ਉਪਰੇਟਰ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ।ਉਨ੍ਹਾਂ ਸਮੂਹ ਉਪਰੇਟਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਖ਼ੁਦ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਬਚਣ ਲਈ ਜਾਗਰੂਕ ਕਰਨ ਤਾਂ ਕਿ ਉਨ੍ਹਾਂ ਨੂੰ ਕੋਈ ਪ੍ਰੇ਼ਸ਼ਾਨੀ ਨਾ ਆਵੇ । ਐਸ. ਡੀ. ਐਮ. ਕਿਰਪਾਲਵੀਰ ਸਿੰਘ ਨੇ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆ ਰਹੇ ਝੋਨੇ ਦੇ ਸੀਜਨ ਦੌਰਾਨ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਚਣ ਲਈ ਹੁਣੇ ਤੋਂ ਆਪਣੇ ਪ੍ਰਬੰਧ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾਂ ਕਰਨ, ਕਿਉਂਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨਾ ਬੇਹੱਦ ਖਤਰਨਾਕ ਹੈ ਜਦਕਿ ਇਸ ਨੂੰ ਖੇਤਾਂ ਵਿੱਚ ਮਿਲਾਉਣਾ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ।