
ਸਾਂਝਾ ਸਿਵਲ ਕੋਡ ਲੋਕਾਂ ’ਤੇ ਜਬਰੀ ਨਹੀਂ ਥੋਪਿਆ ਜਾ ਸਕਦਾ : ਪ੍ਰੋ.ਕਿਰਪਾਲ ਸਿੰਘ ਬਡੂੰਗਰ
- by Jasbeer Singh
- August 18, 2024

ਸਾਂਝਾ ਸਿਵਲ ਕੋਡ ਲੋਕਾਂ ’ਤੇ ਜਬਰੀ ਨਹੀਂ ਥੋਪਿਆ ਜਾ ਸਕਦਾ : ਪ੍ਰੋ.ਕਿਰਪਾਲ ਸਿੰਘ ਬਡੂੰਗਰ ਕੇਂਦਰ ਸਰਕਾਰ ਨੂੰ ਸਖਤ ਰੋਸ ਦਾ ਸਾਹਮਣਾ ਵੀ ਕਰਨ ਲਈ ਵੀ ਤਿਆਰ ਰਵੇ ਪਟਿਆਲਾ 18 ਅਗਸਤ : ਕੇਂਦਰ ਵੱਲੋਂ ਯੂਨੀਫਾਰਮ ਸਿਵਲ ਕੋਡ ਦੀ ਵਕਾਲਤ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਘਾਤਕ ਕਰਾਰ ਦਿੱਤਾ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਵਰਗਾਂ ’ਤੇ ਅਜਿਹਾ ਯੂਨੀਫਾਰਮ ਸਿਵਲ ਕੋਡ (ਯੂਸੀਸੀ) ’ਤੇ ਧੱਕੇ ਨਾਲ ਨਹੀਂ ਥੋਪ ਸਕਦੇ ਇਸ ਲਈ ਕੇਂਦਰ ਸਰਕਾਰ ਨੂੰ ਸਖਤ ਰੋਸ ਦਾ ਸਾਹਮਣਾ ਵੀ ਕਰਨ ਲਈ ਵੀ ਤਿਆਰ ਰਹਿਣਾ ਹੋਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਹਰ ਧਰਮ ਦਾ ਅਤੇ ਆਪਣੋ ਆਪਣੇ ਰਾਜ ਦਾ ਆਪਣਾ ਸੱਭਿਆਚਾਰ ਹੈ, ਜਿਸ ਨੂੰ ਗੁਲਦਸਤੇ ਦੇ ਪੱਖ ਤੋਂ ਵੇਖਿਆ ਜਾਂਦਾ ਹੈ ਕਿਉਂਕਿ ਸਮਾਜ ਦੇ ਵੱਖ ਵੱਖ ਵਰਗ ਆਪੋ ਆਪਣੇ ਧਰਮ ਸੱਭਿਆਚਾਰ ਅਨੁਸਾਰ ਜੀਵਨ ਬਤੀਤ ਕਰਦੇ ਹਨ ਇਸ ਕਰਕੇ ਸਿੱਖ ਧਰਮ ’ਤੇ ਜਿਹਾ ਕੋਡ ਲਾਗੂ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਵੱਲੋਂ ਖਾਲਸੇ ਦੀ ਸਿਰਜਣਾ ਤੋਂ ਬਾਅਦ ਸਿੱਖ ਕੌਮ ਨੂੰ ਆਪਣਾ ਕੋਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਸਿਵਲ ਕੋਡ ਘੱਟ ਗਿਣਤੀ ਵਰਗਾਂ ’ਤੇ ਅਜਿਹਾ ਹਮਲਾ ਹੋਵੇਗਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਸਾਂਝਾ ਸਿਵਲ ਕੋਡ ਫੁੱਟ ਪਾਊ ਕੋਡ ਹੈ, ਜੋ ਲੋਕਾਂ ’ਤੇ ਜਬਰੀ ਨਹੀਂ ਥੋਪਿਆ ਜਾ ਸਕਦਾ।