
ਲੈਫਟੀਨੈਂਟ ਜਨਰਲ ਬੈਡਨ ਪਾਵਲ ਦੀ ਯਾਦ ਵਿੱਚ ਮੁਕਾਬਲੇ 22 ਫਰਵਰੀ ਨੂੰ
- by Jasbeer Singh
- February 17, 2025

ਲੈਫਟੀਨੈਂਟ ਜਨਰਲ ਬੈਡਨ ਪਾਵਲ ਦੀ ਯਾਦ ਵਿੱਚ ਮੁਕਾਬਲੇ 22 ਫਰਵਰੀ ਨੂੰ ਪਟਿਆਲਾ : ਦੁਨੀਆਂ, ਭਾਰਤ ਅਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਕਾਊਟ ਗਾਈਡ ਅਤੇ ਐਨ. ਸੀ. ਸੀ. ਗਤੀਵਿਧੀਆਂ ਕਰਵਾਕੇ, ਉਨ੍ਹਾਂ ਨੂੰ ਫੋਜੀਆਂ ਵਾਂਗ ਪੀੜਤਾਂ, ਦੇਸ਼, ਪਸ਼ੂ ਪੰਛੀਆਂ, ਸਮਾਜ ਅਤੇ ਵਾਤਾਵਰਨ ਦੇ ਮਦਦਗਾਰ ਦੋਸਤ ਬਣਾਉਣ ਵਾਲੇ ਲੈਫ਼ਟੀਨੈਂਟ ਜਨਰਲ ਬੈਡਨ ਪਾਵਲ( ਸਾਬਕਾ ) ਦੇ 168ਵੇ ਜਨਮ ਦਿਹਾੜੇ ਮੌਕੇ 22 ਫਰਵਰੀ ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਅੰਤਰ ਸਕੂਲ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ, ਇਹ ਜਾਣਕਾਰੀ ਦਿੰਦੇ ਹੋਏ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ, ਪ੍ਰਤੀ ਸਕੂਲ ਦੋ ਜੂਨੀਅਰ ਅਤੇ ਦੋ ਸੀਨੀਅਰ ਵਿਦਿਆਰਥੀਆਂ ਵਲੋਂ ਬੈਡਨ ਪਾਵਲ ਤੋਂ ਇਲਾਵਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਰੈੱਡ ਕਰਾਸ ਦੇ ਬਾਨੀ ਜੀਨ ਹੈਨਰੀ ਡਿਊਨਾ, ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਅਤੇ ਸਾਇੰਸ ਵਿਗਿਆਨ ਰਾਹੀਂ ਨੋਬਲ ਪੁਰਸਕਾਰ ਨਾਲ ਸਨਮਾਨਿਤ, ਭਾਰਤ ਰਤਨ ਡਾਕਟਰ ਸੀ ਵੀ ਰਮਨ ਬਾਰੇ ਪੇਪਰ ਪੜ੍ਹਦੇ ਹੋਏ ਆਪਣੇ ਵਿਚਾਰ ਸਾਂਝੇ ਕਰਨਗੇ । ਭਾਰਤ ਸਕਾਊਟ ਗਾਈਡ ਦੇ ਸਾਬਕਾ ਟ੍ਰੇਨਿੰਗ ਕਮਿਸ਼ਨਰ ਸ੍ਰੀਮਤੀ ਰਾਵਿੰਦਰ ਕੋਰ ਸਿੱਧੂ ਅਤੇ ਕਾਕਾ ਰਾਮ ਵਰਮਾ ਵਲੋਂ ਵੱਖ ਵੱਖ ਸਕੂਲਾਂ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਲੈਫਟੀਨੈਂਟ ਜਨਰਲ ਬੈਡਨ ਪਾਵਲ ਅਤੇ ਦੂਸਰੇ ਮਹਾਨ ਕਰਮਯੋਗੀਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜ਼ੋ ਵਿਦਿਆਰਥੀਆ ਵਲੋਂ ਆਪਣੇ ਮਾਪਿਆਂ ਬਜ਼ੁਰਗਾਂ ਅਤੇ ਅਧਿਆਪਕ ਗੁਰੂਆਂ ਦੇ ਅਸ਼ੀਰਵਾਦ ਸਹਿਯੋਗ ਅਤੇ ਅਗਵਾਈ ਰਾਹੀਂ, ਜ਼ਿੰਦਗੀ ਵਿੱਚ ਅਜਿਹੀ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਨੂੰ ਅਪਣਾ ਕੇ, ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ ਅਤੇ ਉਨਤੀ ਲਈ ਯੋਗਦਾਨ ਪਾਉਣ ਲਈ ਚੰਗੇ ਵਫ਼ਾਦਾਰ ਨਾਗਰਿਕ ਬਣ ਸਕਣ । ਅਜ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਅਤੇ ਸਰੀਰਕ, ਮਾਨਸਿਕ, ਸਮਾਜਿਕ, ਮਾਲੀ, ਅਪਰਾਧੀਆਂ ਵਾਲੀ ਸੋਚ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਅਤੇ ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸਕਾਊਟ ਗਾਈਡ, ਰੈੱਡ ਕਰਾਸ, ਫਸਟ ਏਡ ਅਤੇ ਐਨ ਸੀ ਸੀ ਵਾਲੇ ਗੁਣ ਗਿਆਨ, ਵੀਚਾਰ, ਭਾਵਨਾਵਾਂ, ਆਦਤਾਂ, ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਭਰਕੇ ਵਫ਼ਾਦਾਰ, ਜੁਮੇਵਾਰ, ਇਮਾਨਦਾਰ, ਆਗਿਆਕਾਰੀ ਅਤੇ ਅਨੁਸ਼ਾਸਿਤ ਨਾਗਰਿਕ ਬਣਾਉਣ ਲਈ, ਸਕੂਲਾਂ ਕਾਲਜਾਂ ਵਿਖੇ ਇਹ ਗਤੀਵਿਧੀਆਂ ਨਿਰੰਤਰ ਚਲਾਉਣੀਆਂ ਚਾਹੀਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਰਾਵਿੰਦਰ ਕੋਰ ਸਿੱਧੂ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਦੀ ਮਾਨਵਤਾਵਾਦੀ ਅਤੇ ਬੱਚਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਨਸ਼ਿਆਂ ਤੋਂ ਬਚਾਉਣ ਅਤੇ ਪੀੜਤਾਂ ਦੀ ਐਮਰਜੈਂਸੀ ਦੌਰਾਨ ਜਾਨਾਂ ਬਚਾਉਣ ਦੀ ਟ੍ਰੇਨਿੰਗ ਦੇਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਜਦੋਜਹਿਦ ਕਰਦੇ ਰਹਿੰਦੇ ਹਨ । ਸ੍ਰੀਮਤੀ ਰਾਵਿੰਦਰ ਕੋਰ ਸਿੱਧੂ ਵਲੋਂ ਆਪਣੇ ਭਰਾਵਾਂ, ਵੀਰ ਦਵਿੰਦਰ ਸਿੰਘ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਦੂਜੇ ਭਰਾ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਪ੍ਰਮਜੀਤ ਸਿੰਘ ਸਰਾਉ ਆਈ. ਪੀ. ਐਸ. ਦੀ ਯਾਦ ਵਿੱਚ ਚਲੰਤ ਟਰਾਫੀਆਂ ਪ੍ਰਦਾਨ ਕੀਤੀਆਂ ਹਨ ਤਾਂ ਜ਼ੋ ਹਰੇਕ ਮਹੀਨੇ ਹੋਣ ਵਾਲੇ ਮੁਕਾਬਲਿਆਂ ਦੌਰਾਨ ਸੱਭ ਤੋਂ ਵੱਧ ਨੰਬਰ ਲੈਣ ਵਾਲੇ ਸਕੂਲਾਂ ਨੂੰ ਇਹ ਪ੍ਰਦਾਨ ਕੀਤੀਆਂ ਜਾਣ ।
Related Post
Popular News
Hot Categories
Subscribe To Our Newsletter
No spam, notifications only about new products, updates.