post

Jasbeer Singh

(Chief Editor)

National

4. 0 ਦੀ ਰਫ਼ਤਾਰ ਨਾਲ ਆਇਆ ਦਿੱਲੀ ਵਿਚ ਭੂਚਾਲ

post-img

4. 0 ਦੀ ਰਫ਼ਤਾਰ ਨਾਲ ਆਇਆ ਦਿੱਲੀ ਵਿਚ ਭੂਚਾਲ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ 4.0 ਤੀਬਰਤਾ ਦੇ ਭੂਚਾਲ ਆਇਆ ਪਰ ਭੂਚਾਲ ਦੀ ਰਫ਼ਤਾਰ 4. 0 ਹੋਣ ਦੇ ਬਾਵਜੂਦ ਵੀਝਟਕੇ ਲੋਕਾਂ ਨੂੰ ਪਿਛਲੀ ਵਾਰ ਦੇ ਭੂਚਾਲ ਦੇ ਝਕਿਆਂ ਨਾਲੋਂ ਵੀ ਤੇਜ਼ ਲੱਗੇ। ਭੂਚਾਲ ਸਬੰਧੀ ਆਪਣੀ ਹੱਡੀਬੀਤੀ ਸਾਂਝੀ ਕਰਦਿਆਂ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਨੇੜਲੇ ਖੇਤਰਾਂ ਦੇ ਕਈ ਨਿਵਾਸੀਆਂ ਨੇ ਕਿਹਾ ਕਿ ਭੂਚਾਲ ਪਿਛਲੀਆਂ ਘਟਨਾਵਾਂ ਨਾਲੋਂ ਕਿਤੇ ਜਿ਼ਆਦਾ ਤੇਜ਼ ਕਿਵੇਂ ਮਹਿਸੂਸ ਹੋਇਆ । ਦਿੱਲੀ ਵਿਚ ਭੂਚਾਲ ਰਿਕਟਰ ਪੈਮਾਨੇ `ਤੇ 4.0 ਦੀ ਤੀਬਰਤਾ `ਤੇ ਦਰਜ ਕੀਤੇ ਜਾਣ ਦੇ ਬਾਵਜੂਦ ਤੇਜ਼ ਝਟਕਿਆਂ ਨੇ ਦਿੱਲੀ ਵਾਸੀਆਂ ਨੂੰ ਹੈਰਾਨ ਕਰ ਦਿਤਾ ਕਿ ਇਹ ਇੰਨਾ ਤੇਜ਼ ਕਿਉਂ ਮਹਿਸੂਸ ਹੋਇਆ । ਮਾਹਿਰਾਂ ਨੇ ਕਿਹਾ ਕਿ ਇਸ ਦਾ ਜਵਾਬ ਦਿੱਲੀ ਭੂਚਾਲ ਦੇ ਕੇਂਦਰ ਦੀ ਸਥਿਤੀ ਅਤੇ ਡੂੰਘਾਈ ਵਿਚ ਹੈ । ਦਿੱਲੀ ਵਿੱਚ ਭੂਚਾਲ ਦੇ ਝਟਕੇ ਇੰਨੇ ਤੇਜ਼ ਕਿਉਂ ਮਹਿਸੂਸ ਹੋਏ ਭਾਵੇਂ ਕਿ ਰਿਐਕਟਰ ਪੈਮਾਨੇ `ਤੇ ਤੀਬਰਤਾ ਸਿਰਫ਼ 4 ਸੀ ਕਿਉਂਕਿ ਅੱਜ ਦੇ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ । ਭੂਚਾਲ ਦਾ ਕੇਂਦਰ ਧੌਲਾ ਕੁਆਂ ਦੇ ਝੀਲ ਪਾਰਕ ਖੇਤਰ ਵਿੱਚ ਸੀ । ਕੁਝ ਰਿਪੋਰਟਾਂ ਸਨ ਕਿ ਲੋਕਾਂ ਨੇ ਜ਼ਮੀਨ ਹਿੱਲਣ ਨਾਲ ਉੱਚੀ ਆਵਾਜ਼ ਸੁਣੀ । ਜਾਣਕਾਰੀ ਅਨੁਸਾਰ, ਮਾਹਰਾਂ ਦਾ ਕਹਿਣਾ ਹੈ ਕਿ ਸਤ੍ਹਾ ਤੋਂ ਪੰਜ ਜਾਂ 10 ਕਿਲੋਮੀਟਰ ਹੇਠਾਂ ਆਉਣ ਵਾਲੇ ਥੋੜ੍ਹੇ ਭੂਚਾਲ, ਸਤ੍ਹਾ ਤੋਂ ਹੇਠਾਂ ਆਉਣ ਵਾਲੇ ਭੂਚਾਲਾਂ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ । ਅੱਜ ਦਾ ਦਿੱਲੀ ਭੂਚਾਲ 5 ਕਿਲੋਮੀਟਰ ਦੀ ਡੂੰਘਾਈ `ਤੇ ਰਿਕਾਰਡ ਕੀਤਾ ਗਿਆ ਸੀ ।

Related Post

Instagram