ਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜ
- by Jasbeer Singh
- February 22, 2025
ਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜ ਮੁੰਬਈ : ਭਾਰਤ ਦੇਸ਼ ਦੇ ਮਹਾਨਗਰ ਮੁੰਬਈ ਵਿਖੇ ਫਿ਼ਲਮ ਨਿਰਮਾਤਾ ਫਰਾਹ ਖਾਨ ਖਿਲਾਫ਼ ਹੋੋਲੀ ਦੇ ਤਿਓਹਾਰ ਨੰੁ ਗਵਾਰਾਂ ਦਾ ਤਿਓਹਾਰ ਆਖਣ ਤੇ ਅਪਰਾਧਿਕ ਼ਿਸਕਇਤ ਦਰਜ ਕੀਤੀ ਗਈ ਹੈ। ਮੁੰਬਈ ਪੁਲਸ ਦੇ ਅਧਿਕਾਰੀ ਨੇ ਜਾਣਕਾਰ ਦਿੰਦਿਆਂ ਦੱਸਿਆ ਕਿ ਪੁਲਸ ਨੇ ਸੋਸ਼ਲ ਮੀਡੀਆ ਇਨਫਲਿਊਐਨਸਰ ਵਿਕਾਸ ਜੈਰਾਮ ਪਾਠਕ (45) ਉਰਫ਼ ਹਿੰਦੁਸਤਾਨੀ ਭਾਊ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕੇਸ ਦਰਜ ਨਹੀਂ ਕੀਤਾ ਹੈ । ਸ਼ਿਕਾਇਤਕਰਤਾ ਨੇ ਫਰਾਹ ਖ਼ਾਨ ਖਿ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਵੀਰਵਾਰ ਨੂੰ ਇੱਕ ਟੀ. ਵੀ. ਸ਼ੋਅ ਦੌਰਾਨ ਫਰਾਹ ਖ਼ਾਨ ਵੱਲੋਂ ਕੀਤੀ ਗਈ ‘ਛਪਰੀ’ ਟਿੱਪਣੀ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਖਾਰ ਪੁਲਸ ਥਾਣੇ ਇੱਕ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਅਜੇ ਤੱਕ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ ਤੇ ਜਾਂਚ ਜਾਰੀ ਹੈ।

