
ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰ ਸਬੰਧਤ ਅਫਸਰਾਂ ਵਿਰੁੱਧ ਪਰਚਾ ਦਰਜ ਕਰਨ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਚੀਫ ਸਕੱਤਰ ਨੂੰ
- by Jasbeer Singh
- February 13, 2025

ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰ ਸਬੰਧਤ ਅਫਸਰਾਂ ਵਿਰੁੱਧ ਪਰਚਾ ਦਰਜ ਕਰਨ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਚੀਫ ਸਕੱਤਰ ਨੂੰ ਭੇਜੀ ਪਟਿਆਲਾ : ਜ਼ਿਲ੍ਹਾ ਪ੍ਰਸ਼ਾਸ਼ਨ ਮੁਹਾਲੀ ਵੱਲੋਂ ਹਜਾਰਾਂ ਕਰੋੜਾਂ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਜਾਇਜ ਕਬਜ਼ਿਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕਰਨ ਕਾਰਨ, ਡਿਪਟੀ ਕਮਿਸ਼ਨਰ ਸਮੇਤ ਹੋਰ ਸਬੰਧਤ ਅਫਸਰਾਂ ਖਿਲਾਫ ਚੋਰੀ ਕਰਵਾਉਣ ਆਦਿ ਦੇ ਪਰਚੇ ਦਰਜ ਕਰਨ ਅਤੇ ਉਨ੍ਹਾਂ ਦੀ ਬਦਲੀ ਜਿਲ੍ਹੇ ਵਿੱਚੋਂ ਬਾਹਰ ਕਰਨ ਦੀਆਂ ਸ਼ਿਕਾਇਤਾਂ ਪੰਜਾਬ ਅਗੇਂਸਟ ਕੁਰੱਪਸਨ ਦੇ ਪ੍ਰਧਾਨ ਸਤਨਾਮ ਦਾਊਂ ਵੱਲੋਂ ਮੁੱਖ ਮੰਤਰੀ, ਚੀਫ ਸਕੱਤਰ, ਵਿਜੀਲੈਂਸ ਬਿਊਰੋ ਅਤੇ ਸਕੱਤਰ ਪਰਸੋਨਲ ਨੂੰ ਕੀਤੀਆਂ ਗਈਆਂ ਹਨ । ਸ਼ਿਕਾਇਤ ਕਰਤਾ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ, ਇਸੇ ਵੱਡੇ ਮਾਫੀਏ ਦੀ ਕੱਠਪੁਤਲੀ ਬਣੇ ਹੋਏ ਹਨ ਜਿਸ ਕਾਰਨ ਜਿਲ੍ਹੇ ਵਿੱਚ ਅਤੇ ਖਾਸ ਤੌਰ ਤੇ ਛੱਤਬੀੜ ਚਿੜੀਆਘਰ ਨੇੜਲੇ ਇਲਾਕੇ ਵਿੱਚ ਧੜੱਲੇ ਨਾਲ ਨਾਜ਼ਾਇਜ਼ ਮਾਈਨਿੰਗ ਜਾਰੀ ਹੈ ਅਤੇ ਗੋਲਡਨ ਫੋਰੈਸਟ ਵਾਲੀ 1843 ਏਕੜ ਜਮੀਨਾਂ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫੇਜ਼ ਇੱਕ ਮੁਹਾਲੀ ਦੇ ਸ਼ੈਡ ਸਮੇਤ ਹੋਰ ਸੈਕੜੇ ਏਕੜ ਸਰਕਾਰੀ ਜਮੀਨਾਂ ਤੇ ਨਜਾਇਜ ਕਬਜੇ ਜਾਰੀ ਹਨ। ਜਿਸ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਡੇਰਾ ਬੱਸੀ ਹਲਕੇ ਦੇ 29 ਪਿੰਡਾਂ ਵਿੱਚ ਲੱਗਭਗ 2000 ਏਕੜ ਗੋਲਡਨ ਫੋਰੈਸਟ ਵਾਲੀ ਜਮੀਨ ਜਿਸ ਦੀ ਮਾਲਕ ਪੰਜਾਬ ਸਰਕਾਰ ਹੈ, ਤੇ ਦਹਾਕਿਆਂ ਤੋਂ ਨਜਾਇਜ ਮਾਈਨਿੰਗ ਅਤੇ ਦਰਖਤਾਂ ਦੀ ਕਟਾਈ ਦੇ ਨਾਲ-ਨਾਲ ਜ਼ਮੀਨਾਂ ਤੇ ਮਾਫੀਆ ਅਤੇ ਅਫਸਰਸਾਹੀ ਵੱਲੋਂ ਕਬਜੇ ਕਰਕੇ ਜਮੀਨਾਂ ਨੂੰ ਅੱਗੇ ਮਜਬੂਰ ਕਿਸਾਨਾਂ ਨੂੰ ਖੇਤੀ ਕਰਨ ਲਈ ਠੇਕੇ ਤੇ ਦੇ ਕੇ ਉਸ ਜਮੀਨ ਦੀ ਕਮਾਈ, ਜੋ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਆਉਣੀ ਚਾਹੀਦੀ ਹੈ, ਹਜ਼ਮ ਕੀਤੀ ਜਾ ਰਹੀ ਹੈ । ਹਰ ਸਾਲ ਉਨ੍ਹਾਂ ਜ਼ਮੀਨਾਂ ਤੇ ਖੜ੍ਹੀਆਂ ਫਸਲਾਂ ਨੂੰ ਸਰਕਾਰੀ ਕਬਜੇ ਵਿੱਚ ਲੈਣ ਲਈ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਪਰੰਤੂ ਅਫਸਰ ਅਤੇ ਮਾਫੀਆ ਉਨਾਂ ਕਰੋੜਾਂ ਰੁਪਏ ਦੀ ਫਸਲਾਂ ਨੂੰ ਹਜ਼ਮ ਕਰਨ ਤੋਂ ਬਾਅਦ ਅਣਪਛਾਤੇ ਬੰਦਿਆਂ ਵੱਲੋਂ ਫਸਲਾਂ ਚੋਰੀ ਕਰਨ ਦੇ ਅਣਪਛਾਤੇ ਲੋਕਾਂ ਖਿਲਾਫ ਪਰਚੇ ਦਰਜ ਕਰਵਾ ਕੇ ਕਾਨੂੰਨ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਅਸਲ ਮਾਫੀਏ ਨੂੰ ਤਾਕਤਵਰ ਕਰ ਦਿੰਦੇ ਹਨ । ਸਾਲ 2022 ਵਿੱਚ ਸਤਨਾਮ ਦਾਉਂ ਵੱਲੋਂ ਉਨ੍ਹਾਂ ਜਮੀਨਾਂ ਨੂੰ ਕਬਜੇ ਵਿੱਚ ਲੈਣ ਦੀ ਸ਼ਿਕਾਇਤ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ । ਉਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਅਕਤੂਬਰ 2022 ਵਿੱਚ ਡਿਪਟੀ ਕਮਿਸ਼ਨਰ ਮੋਹਾਲੀ ਮੈਡਮ ਆਸ਼ਕਾ ਜੈਨ ਨੂੰ ਉਨਾਂ ਜਮੀਨਾਂ ਨੂੰ ਕਬਜੇ ਵਿੱਚ ਲੈ ਕੇ ਸਰਕਾਰ ਨੂੰ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਸਨ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸ਼ਨ ਰਸੂਖਦਾਰ ਕਾਬਜਕਾਰਾਂ, ਨਜਾਇਜ ਖੁਦਾਈ ਕਰਨ ਵਾਲਿਆ ਅਤੇ ਸਿਆਸੀ ਲੋਕਾਂ ਦੇ ਦਬਾਓ ਕਾਰਨ ਅਸਲ ਕਾਰਵਾਈ ਕਰਕੇ ਉਹਨਾਂ ਜਮੀਨਾਂ ਨੂੰ ਕਬਜੇ ਵਿੱਚ ਲੈਣ ਦੀ ਥਾਂ ਕਬਜੇ ਦੀ ਡਰਾਮੇਬਾਜੀ ਕਰਕੇ ਝੂਠੇ ਬਿਆਨ ਜਾਰੀ ਕਰਦੇ ਰਹੇ ਸਨ । ਹੱਦ ਉਦੋਂ ਹੋ ਗਈ ਜਦੋਂ ਜਿਹੜੀਆਂ ਜਮੀਨਾਂ ਜਿਲ੍ਹਾ ਪ੍ਰਸ਼ਾਸ਼ਨ ਨੇ ਆਪਣੇ ਕਬਜੇ ਵਿੱਚ ਲੈਣੀਆਂ ਸਨ, ਉਨ੍ਹਾਂ ਜ਼ਮੀਨਾਂ ਵਿੱਚਲੇ ਕੀਮਤੀ ਖਣਿਜਾਂ ਅਤੇ ਦਰਖਤਾਂ ਦੀ ਰਖਵਾਲੀ ਕਰਨੀ ਸੀ, ਪਰ ਉਨ੍ਹਾਂ ਜ਼ਮੀਨਾਂ ਵਿੱਚੋ ਸੈਕੜੇ ਹਰੇ- ਭਰੇ ਦਰੱਖਤ ਵੱਢ ਕੇ ਖੁਰਦ-ਬੁਰਦ ਕਰ ਦਿੱਤੇ ਗਏ ਜਿਸਦੀਆਂ ਖਬਰਾਂ ਵੀ ਜਨਤਕ ਹੁੰਦੀਆਂ ਰਹੀਆਂ ਹਨ ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਫਿਰ ਨਜਾਇਜ ਮਾਈਨਿੰਗ ਦੇ ਮਾਮਲੇ ਭਖਣ ਅਤੇ ਗੋਲਡਨ ਫੋਰੈਸਟ ਵਾਲੀਆਂ ਜਮੀਨਾਂ ਵਿੱਚੋਂ ਦਰਖਤ ਚੋਰੀ ਹੋਣ ਕਾਰਨ ਸਤਨਾਮ ਦਾਉਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਡਿਪਟੀ ਕਮਿਸਨਰ ਮੁਹਾਲੀ ਖਿਲਾਫ ਚੋਰੀ ਕਰਵਾਉਣ ਦਾ ਮਾਮਲਾ ਦਰਜ ਕਰਵਾਉਣ ਲਈ ਮੁੱਖ ਮੰਤਰੀ ਅਤੇ ਉਪਰੋਕਤ ਅਧਿਕਾਰੀਆਂ ਨੂੰ ਲਿਖਿਆ ਗਿਆ ਤਾਂਕਿ ਕਿ ਅੱਗੇ ਲਈ ਅਫਸਰਸਾਹੀ ਮਾਫੀਏ ਅਤੇ ਸਿਆਸੀ ਦਬਾਓ ਤੋ ਮੁਕਤ ਹੋਕੇ ਸਹੀ ਕਾਰਵਾਈ ਕਰਕੇ ਆਪਣੀ ਡਿਊਟੀ ਨੂੰ ਢੰਗ ਨਾਲ ਕਨੂੰਨ ਮੁਤਾਬਿਕ ਕਰ ਸਕਣ । ਸਤਨਾਮ ਦਾਉਂ ਨੇ ਪ੍ਰੈਸ ਬਿਆਨ ਰਾਹੀਂ ਸਰਕਾਰ ਨੂੰ ਬੇਨਤੀ ਕੀਤੀ ਕਿ ਹੁਣ ਤੱਕ ਉਨ੍ਹਾਂ ਵੱਲੋ, ਡੇਰਾਬੱਸੀ ਦੇ ਸਾਬਕਾ ਆਪ ਵਰਕਰ ਯਾਦਵਿੰਦਰ ਸਿੰਘ ਵੱਲੋ ਅਤੇ ਹੋਰ ਲੋਕਾਂ ਵੱਲੋ ਭਰਿਸ਼ਟਾਚਾਰ ਖਿਲਾਫ ਜਿੰਨੀਆਂ ਵੀ ਸ਼ਿਕਾਇਤਾਂ ਮੁੱਖ ਮੰਤਰੀ ਅਤੇ ਵਿਜੀਲੈਂਸ ਬਿਊਰੋ ਨੂੰ ਭੇਜੀਆਂ ਗਈਆ ਹਨ ਉਨ੍ਹਾਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਉਨ੍ਹਾਂ ਸ਼ਿਕਾਇਤਾਂ ਤੇ ਕਾਰਵਾਈ ਕਰਵਾਉਣ ਲਈ ਅਦਾਲਤਾਂ ਦਾ ਰੁੱਖ ਕਰਨ ਲਈ ਮਜਬੂਰ ਨਾ ਹੋਣ । ਉਨ੍ਹਾਂ ਸਰਕਾਰ ਅਤੇ ਸਮਾਜਸੇਵੀਆਂ ਤੋ ਮੰਗ ਕੀਤੀ ਹੈ ਕਿ ਮੁਹਾਲੀ ਜਿਲ੍ਹੇ ਦੇ ਸਿਸਵਾ ਡੈਮ ਆਦਿ ਵਿੱਚੋ ਵੀ ਗਾਰ ਕੱਢਣ ਦੀ ਇਜਾਜਤ ਇੱਕ ਕੰਪਨੀ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਸ਼ੱਕ ਹੈ ਕਿ ਇੱਥੇ ਵੀ ਨਜਾਇਜ ਮਾਇਨਿੰਗ ਹੋਣ ਦੇ ਖਦਸ਼ੇ ਹਨ ਜਿਨ੍ਹਾਂ ’ਤੇ ਨਜਰ ਬਣਾ ਕੇ ਰੱਖਣੀ ਅਤਿਅੰਤ ਜ਼ਰੂਰੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.