
IPL 2024 ਦਾ ਪੂਰਾ ਸ਼ਡਿਊਲ ਜਾਰੀ: 26 ਮਈ ਨੂੰ ਚੇਨਈ ਚ ਹੋਵੇਗਾ ਗ੍ਰੈਂਡ ਫਾਈਨਲ
- by Jasbeer Singh
- March 26, 2024

IPL 2024 ਦਾ ਪੂਰਾ ਸ਼ਡਿਊਲ ਜਾਰੀ: 26 ਮਈ ਨੂੰ ਚੇਨਈ ਚ ਹੋਵੇਗਾ ਗ੍ਰੈਂਡ ਫਾਈਨਲ ਦੇਖੋ ਪੂਰਾ ਸ਼ਡਿਊਲ , ਜਾਣੋ ਕਦੋਂ ਹੋਵੇਗੀ ਕਿਹੜੀ ਕਿਹੜੀ ਟੀਮ ਟੱਕਰ, ਦੇਖੋ ਲਿਸਟਕੁਆਲੀਫਾਇਰ 2 ਦਾ ਮੈਚ ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਕਾਰ ਹੋਵੇਗਾ। ਇਹ ਮੈਚ 24 ਮਈ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 26 ਮਈ ਦਿਨ ਐਤਵਾਰ ਨੂੰ ਹੋਵੇਗਾ। ਆਮ ਚੋਣਾਂ ਦੇ ਮੱਦੇਨਜ਼ਰ ਆਈਪੀਐਲ ਨੂੰ ਦੋ ਪੜਾਵਾਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ 21 ਮੈਚ ਹੋਣੇ ਹਨ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਵੇਗਾ। ਉਦਘਾਟਨੀ ਮੈਚ ਚੇਨਈ ਵਿੱਚ ਖੇਡਿਆ ਜਾਵੇਗਾ। ਦੀਪਕ ਗਰਗ ਕੋਟਕਪੂਰਾ 26 ਮਾਰਚ 2024 : IPL 2024 ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦਾ ਬਾਕੀ ਸਮਾਂ ਜਾਰੀ ਕੀਤਾ। ਇਸ ਤੋਂ ਪਹਿਲਾਂ ਬੀਸੀਸੀਆਈ ਨੇ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਸੀ। ਲੋਕ ਸਭਾ ਚੋਣਾਂ ਦਾ ਐਲਾਨ ਨਾ ਹੋਣ ਕਾਰਨ ਕ੍ਰਿਕਟ ਬੋਰਡ ਨੇ ਦੋ ਕਿਸ਼ਤਾਂ ਵਿੱਚ ਸ਼ਡਿਊਲ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਸੋਮਵਾਰ ਨੂੰ ਜਾਰੀ ਸ਼ਡਿਊਲ ਮੁਤਾਬਕ ਇਸ ਸੀਜ਼ਨ ਦਾ ਕੁਆਲੀਫਾਇਰ 2 ਅਤੇ ਗ੍ਰੈਂਡ ਫਾਈਨਲ ਚੇਨਈ ਚ ਖੇਡਿਆ ਜਾਵੇਗਾ। ਜਦਕਿ ਕੁਆਲੀਫਾਇਰ 2 ਦਾ ਮੈਚ ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਕਾਰ ਹੋਵੇਗਾ। ਇਹ ਮੈਚ 24 ਮਈ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 26 ਮਈ ਦਿਨ ਐਤਵਾਰ ਨੂੰ ਹੋਵੇਗਾ।