post

Jasbeer Singh

(Chief Editor)

Patiala News

ਪਟਿਆਲਾ ਸ਼ਹਿਰ ’ਚ ਟਰੈਫ਼ਿਕ ਸੁਧਾਰ ਵੱਲ ਚੁੱਕੇ ਗਏ ਠੋਸ ਕਦਮ, ਬਾਜ਼ਾਰਾਂ ’ਚ ਲੱਗੀਆਂ ਚਿੱਟੀਆਂ ਪੱਟੀਆਂ

post-img

ਪਟਿਆਲਾ ਸ਼ਹਿਰ ’ਚ ਟਰੈਫ਼ਿਕ ਸੁਧਾਰ ਵੱਲ ਚੁੱਕੇ ਗਏ ਠੋਸ ਕਦਮ, ਬਾਜ਼ਾਰਾਂ ’ਚ ਲੱਗੀਆਂ ਚਿੱਟੀਆਂ ਪੱਟੀਆਂ -ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀ ਸਹਿਯੋਗ ਦੇਣ : ਐਸ. ਡੀ. ਐਮ -ਐਸ. ਡੀ. ਐਮ ਪਟਿਆਲਾ ਨੇ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਸਮੇਤ ਸ਼ਹਿਰ ਦਾ ਕੀਤਾ ਦੌਰਾ -ਐਸ. ਡੀ. ਐਮ ਨੇ ਖੜਕੇ ਸੜਕਾਂ ’ਤੇ ਲਗਵਾਈ ਚਿੱਟੀ ਪੱਟੀ, ਲੋਕਾਂ ਨੂੰ ਦੋ ਪਹੀਆਂ ਵਾਹਨ ਚਿੱਟੀ ਪੱਟੀ ਦੇ ਅੰਦਰ ਲਗਾਉਣ ਦੀ ਕੀਤੀ ਅਪੀਲ ਪਟਿਆਲਾ, 30 ਨਵੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਐਸ. ਡੀ. ਐਮ. ਪਟਿਆਲਾ ਮਨਜੀਤ ਕੌਰ ਨੇ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਨਾਲ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਬਾਜ਼ਾਰ ਵਿੱਚ ਕੋਲ ਖੜਕੇ ਸੜਕ ’ਤੇ ਚਿੱਟੀ ਪੱਟੀ ਲਗਵਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਸ਼ਹਿਰ ਵਾਸੀ ਸਹਿਯੋਗ ਕਰਦੇ ਹੋਏ ਆਪਣੇ ਦੋ ਪਹੀਆਂ ਵਾਹਨ ਚਿੱਟੀ ਪੱਟੀ ਦੇ ਅੰਦਰ ਹੀ ਲਗਾਉਣ ਤਾਂ ਜੋ ਬਾਜ਼ਾਰ ਵਿੱਚ ਟਰੈਫ਼ਿਕ ਜਾਮ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ। ਆਪਣੇ ਦੌਰੇ ਦੌਰਾਨ ਐਸ. ਡੀ. ਐਮ ਨੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਨੂੰ ਵੀ ਹਦਾਇਤ ਕੀਤੀ ਕਿ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਅਤੇ ਬੋਰਡ ਆਦਿ ਸੜਕ ’ਤੇ ਨਾ ਰੱਖਣ । ਉਨ੍ਹਾਂ ਕਿਹਾ ਕਿ ਚਾਰ ਪਹੀਆਂ ਵਾਹਨਾਂ ਲਈ ਵੀ ਬਾਜ਼ਾਰ ਦੇ ਬਾਹਰ ਪਾਰਕਿੰਗ ਦੀ ਵੱਖਰੀ ਵਿਵਸਥਾ ਹੈ ਤੇ ਚਾਰ ਪਹੀਆਂ ਵਾਹਨ ਚਾਲਕ ਵਾਹਨ ਦੀ ਪਾਰਕਿੰਗ ਨਿਰਧਾਰਿਤ ਸਥਾਨ ’ਤੇ ਹੀ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ. ਐਸ. ਪੀ. ਸਿਟੀ-1 ਸਤਨਾਮ ਸਿੰਘ, ਨਗਰ ਨਿਗਮ ਦੇ ਲੈਂਡ ਬਰਾਂਚ ਤੋਂ ਮਨੀਸ਼ ਪੁਰੀ, ਐਸ. ਐਚ. ਓ. ਕੋਤਵਾਲੀ ਹਰਜਿੰਦਰ ਸਿੰਘ ਢਿੱਲੋਂ ਤੇ ਐਸ. ਐਚ. ਓ. ਡਵੀਜ਼ਨ ਨੰਬਰ 2 ਸੁਰਜੀਤ ਸਿੰਘ ਵੀ ਮੌਜੂਦ ਸਨ । ਤ੍ਰਿਪੜੀ ਮਾਰਕੀਟ, ਅਦਾਲਤ ਬਾਜ਼ਾਰ ਤੇ ਅਨਾਰਦਾਨਾ ਚੌਂਕ ਦਾ ਦੌਰਾ ਕਰਦਿਆਂ ਐਸ. ਡੀ. ਐਮ. ਮਨਜੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਲੋਕਾਂ ਟਰੈਫ਼ਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰਾਂ ਦੀਆਂ ਸੜਕਾਂ ’ਤੇ ਲਗਾਈ ਗਈ ਚਿੱਟੀ ਪੱਟੀ ਦੇ ਅੰਦਰ-ਅੰਦਰ ਹੀ ਦੋ ਪਹੀਆਂ ਵਾਹਨ ਲਗਾਏ ਜਾਣ ਅਤੇ ਚਾਰ ਪਹੀਆਂ ਵਾਹਨਾਂ ਦੀ ਪਾਰਕਿੰਗ ਨਿਰਧਾਰਤ ਸਥਾਨ ’ਤੇ ਹੀ ਕੀਤੀ ਜਾਵੇ । ਇਸ ਮੌਕੇ ਐਸ. ਡੀ. ਐਮ. ਮਨਜੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਈ ਗਈ ਇਹ ਵਿਸ਼ੇਸ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਚਲਾਈ ਗਈ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਇਸ ਤੋਂ ਪਹਿਲਾਂ ਐਸ. ਡੀ. ਐਮ. ਮਨਜੀਤ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਬੈਠਕ ਕੀਤੀ ਅਤੇ ਟਰੈਫ਼ਿਕ ਪੁਲਿਸ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰੰਤਰ ਬਾਜ਼ਾਰਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ।

Related Post