post

Jasbeer Singh

(Chief Editor)

Patiala News

ਪੀ. ਆਰ. ਟੀ. ਸੀ. ਐਸ. ਸੀ. / ਬੀ. ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਆਯੋਜਿਤ

post-img

ਪੀ. ਆਰ. ਟੀ. ਸੀ. ਐਸ. ਸੀ. / ਬੀ. ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਆਯੋਜਿਤ ਪਟਿਆਲਾ : ਪੀ. ਆਰ. ਟੀ. ਸੀ. ਐਸ. ਸੀ. / ਬੀ. ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਰਾਕੇਸ਼ ਕੁਮਾਰ (ਦਾਤਾਰਪੁਰੀ) ਪ੍ਰਧਾਨ ਸੋਹਣ ਲਾਲ ਚੇਅਰਮੈਨ, ਗੁਰਜੰਟ ਸਿੰਘ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਐਸ. ਸੀ. /ਬੀ. ਸੀ. ਇੰਪਲਾਈਜ ਯੂਨੀਅਨ ਦੇ ਸਾਰੇ ਡਿਪੂਆਂ ਦੇ ਵਰਕਰਾ ਦੀ ਹਾਜਰੀ ਵਿੱਚ ਐਸ. ਸੀ. /ਬੀ. ਸੀ. ਇੰਪਲਾਈਜ ਯੂਨੀਅਨ ਦੇ ਦਫਤਰ ਸਰਹਿੰਦੀ ਗੇਟ ਪਟਿਆਲਾ ਵਿਖੇ ਹੋਇਆ । ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੁਆਂ ਸਰਵ ਸ੍ਰੀ ਰਾਕੇਸ਼ ਕੁਮਾਰ (ਦਾਤਾਰਪੁਰੀ) ਪ੍ਰਧਾਨ, ਸੋਹਣ ਲਾਲ ਚੇਅਰਮੈਨ, ਭੋਲਾ ਰਾਮ ਵਾਈਸ ਚੇਅਰਮੈਨ, ਗੁਰਜੰਟ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ ਵਿੱਤ ਸਕੱਤਰ, ਨਸੀਬ ਚੰਦ ਜਨਰਲ ਸਕੱਤਰ, ਰਾਮ ਚੰਦ ਚੇਅਰਮੈਨ ਲੁਧਿਆਣਾ ਡਿਪੂ ਮਹਿੰਦਰ ਸਿੰਘ ਭੱਟੀ ਮੀਤ ਪ੍ਰਧਾਨ ਬਠਿੰਡਾ ਡਿਪੂ, ਦਵਿੰਦਰ ਕੁਮਾਰ ਪ੍ਰਧਾਨ ਪਟਿਆਲਾ ਡਿਪੂ,ਸੁਖਪਾਲ ਸਿੰਘ ਪ੍ਰਧਾਨ ਬਠਿੰਡਾ ਡਿਪੂ, ਹਰਦੀਪ ਸਿੰਘ ਪ੍ਰਧਾਨ ਚੰਡੀਗੜ੍ਹ ਡਿਪੂ, ਸ੍ਰੀ ਰਾਕੇਸ਼ ਕੁਮਾਰ (ਦਾਤਾਰਪੁਰੀ) ਪ੍ਰਧਾਨ ਅਤੇ ਸਾਰੇ ਆਗੂਆਂ ਨੇ ਕਿਹਾ ਕੱਚੇ ਕਾਮਿਆਂ ਨੂੰ ਪੀ. ਆਰ. ਟੀ. ਸੀ. ਰੂਲ 1981 ਅਨੁਸਾਰ ਸਿੱਧੇ ਕੰਟਰੈਕਟ / ਆਊਟ ਸੋਰਸ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਸਿੱਧੇ ਕੰਟਰੈਕਟ ਤੇ ਕੰਮ ਕਰਦੇ 666 ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, 500 ਨਵੀਆਂ ਬੱਸਾਂ ਆਪਣੀ ਮਾਲਕੀ ਦੀਆਂ ਪਾਈਆਂ ਜਾਣ, ਫਲਾਇੰਗ ਸਟਾਫ ਦੇ ਤੌਰ ਤੇ ਕੰਮ ਕਰਦੇ ਸਬ ਇੰਸਪੈਕਟਰ, ਇੰਸਪੈਕਟਰ, ਅਤੇ ਚੀਫ ਇੰਸਪੈਕਟਰ ਨੂੰ 5000 ਰੁਪਏ ਭੱਤਾ ਦਿੱਤਾ ਜਾਵੇ, ਮੌਜੂਦਾ / ਸੇਵਾ ਮੁਕਤ ਕਰਮਚਾਰੀਆਂ ਦੇ ਵਿੱਤੀ ਬਕਾਏ ਦਿੱਤੇ ਜਾਣ, ਮੈਡੀਕਲ ਬਿੱਲਾਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿਗੇ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ। ਰਿਜਰਵੇਸ਼ਨ ਪਾਲਸੀ ਨੂੰ ਪੀ. ਆਰ. ਟੀ. ਸੀ. ਬਿਲਕੁਲ ਨਜਰ ਅੰਦਾਜ ਕਰ ਰਹੀ ਹੈ, ਬਣਦੀਆਂ ਤਰੱਕੀਆਂ ਕੀਤੀਆਂ ਜਾਣ, ਬਦਲੀਆਂ ਕਰਨ ਦੀ ਕੋਈ ਨੀਤੀ ਨਹੀ, ਪੰਜਾਬ ਸਰਕਾਰ ਵਲੋਂ ਮੁਫਤ ਸਫਰ ਸਹੂਲਤਾਂ 400 ਕਰੋੜ ਤੋਂ ਵੱਧ ਬਿਨਾਂ ਦੇਰੀ ਪੀ. ਆਰ. ਟੀ. ਸੀ. ਨੂੰ ਦਿੱਤਾ ਜਾਵੇ। ਐਕਸ਼ਨ ਕਮੇਟੀ ਵਲੋਂ ਦਿੱਤੇ ਮੰਗ ਪੱਤਰ ਤੇ ਕੋਈ ਹੱਲ ਕਰਨ ਲਈ ਮੀਟਿੰਗ ਨਹੀਂ ਬੁਲਾਈ ਗਈ । ਇਜਲਾਸ ਉਪਰੰਤ ਸਰਬ ਸੰਮਤੀ ਨਾਲ ਸੈਂਟਰਲ ਬਾਡੀ ਦੀ ਸਲਾਨਾ ਸਾਲ 2025 ਦੇ ਲਈ ਚੋਣ ਕੀਤੀ ਗਈ, ਸ੍ਰੀ ਗੁਰਬਖਸ਼ਾ ਰਾਮ ਸਰਪ੍ਰਸਤ, ਰਜਿੰਦਰ ਕੁਮਾਰ ਕਨਵੀਨਰ, ਸੋਹਣ ਲਾਲ ਚੇਅਰਮੈਨ, ਰਾਕੇਸ਼ ਕੁਮਾਰ (ਦਾਤਾਰਪੁਰੀ) ਪ੍ਰਧਾਨ, ਸ੍ਰੀ ਭੋਲਾ ਰਾਮ ਵਾਈਸ ਚੇਅਰਮੈਨ, ਸ੍ਰੀ ਗੁਰਜੰਟ ਸਿੰਘ, ਸੁਖਦੇਵ ਸਿੰਘ, ਨਸੀਬ ਚੰਦ ਜਨਰਲ ਸਕੱਤਰ, ਬਲਵੀਰ ਸਿੰਘ ਵਿੱਤ ਸਕੱਤਰ, ਗੁਰਨਾਮ ਸਿੰਘ, ਸ਼ਾਦੀ ਸਿੰਘ, ਮਹਿੰਦਰ ਸਿੰਘ ਭੱਟੀ, ਹਰਮੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ, ਅਮਰ ਸਿੰਘ ਕਾਨੂੰਨੀ ਸਲਾਹਕਾਰ ਚੁਣੇ ਗਏ। ਐਸ.ਸੀ./ਬੀ.ਸੀ. ਇੰਪਲਾਈਜ਼ ਯੂਨੀਅਨ ਐਕਸ਼ਨ ਕਮੇਟੀ ਨਾਲ ਮਿਲ ਕੇ ਵਰਕਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰੇਗੀ ।

Related Post