ਇੱਥੋਂ ਨੇੜਲੇ ਪਿੰਡ ਕੁੱਥਾ ਖੇੜੀ ਵਿਖੇ ਬਾਬਾ ਮੋਤਾ ਸਿੰਘ, ਬਾਬਾ ਮਹਿਮਾ ਸਿੰਘ ਦੀ ਯਾਦ ਵਿਚ ਪਿੰ੍ਸ ਗਿੱਲ ਯੂਐੱਸਏ ਦੇ ਸਹਿਯੋਗ ਨਾਲ ਬੈਲ ਗੱਡੀਆਂ ਤੇ ਘੋੜੀਆਂ ਦੀਆਂ ਦੌੜਾਂ ਦਾ ਚੌਥਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਚੇਅਰਮੈਨ ਜਸਵਿੰਦਰ ਸਿੰਘ ਬੰਬੀ ਨੇ ਕੀਤੀ। ਇਸ ਟੂਰਨਾਮੈਂਟ ਦੌਰਾਨ ਬੈਲ ਗੱਡੀਆਂ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਬੇਲਾ ਸਿੰਘ ਲੰਘ ਤੇ ਰਾਜਾ ਗੁੱਜਰਾਂ ਨੇ 12 ਹਜ਼ਾਰ ਅਤੇ ਇਕ ਬੈਲ ਗੱਡੀ, ਦੂਜਾ ਇਨਾਮ ਕਾਲੂ ਰਾਏਕੋਟ ਅਤੇ ਹਰਬੀ ਰਾਏਕੋਟ 11000 ਹਜ਼ਾਰ, ਤੀਜਾ ਇਨਾਮ ਧਰਮਿੰਦਰ ਸਿੰਘ ਜਖਣਾ ਅਤੇ ਚੀਨਾ ਮਿੰਨਸਾ 10,000 ਸਮੇਤ 20 ਇਨਾਮ ਹੋਰ ਵੰਡੇ ਗਏ। ਇਸੇ ਤਰਾਂ੍ਹ ਘੋੜੀਆਂ ਦੀ ਦੌੜ ਦੇ ਮੁਕਾਬਲੇ 'ਚ ਪਹਿਲਾ ਇਨਾਮ ਜੰਗਵੀਰ ਸਿੰਘ ਇੱਕਲਾਹਾ ਤੇ ਇਕਬਾਲ ਸਿੰਘ ਘੁੜਨੀ ਨੇ 8000 ਹਜ਼ਾਰ, ਦੂਜਾ ਇਨਾਮ ਕੇਸਾ ਰਾਮ 7000 ਹਜ਼ਾਰ ਤੇ ਤੀਜਾ ਨਾਮ ਕੁਲਵੀਰ ਮਿਆੜ ਅਤੇ ਰਾਣਾ ਆਨੰਦਪੁਰ ਨੇ 6 ਹਜ਼ਾਰ ਸਮੇਤ 15 ਹੋਰ ਇਨਾਮ ਵੰਡੇ ਗਏ। ਇਸ ਟੂਰਨਾਮੈਂਟ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਤਰਲੋਚਨ ਸਿੰਘ ਸਿੰਧੀ ਦਾ ਪੁਆਧੀ ਅਖਾੜਾ ਲਗਾਇਆ ਗਿਆ। ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪਿੰ੍ਸ ਗਿੱਲ ਯੂਐੱਸਏ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਟੂਰਨਾਮੈਂਟ ਦੌਰਾਨ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਆਗੂ ਰਣਜੀਤ ਸਿੰਘ ਸਰਾਂ, ਭਾਜਪਾ ਆਗੂ ਮਨਮੋਹਨ ਭੋਲਾ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਬੰਬੀ ਚੇਅਰਮੈਨ, ਅਵਤਾਰ ਸਿੰਘ ਸਰਪੰਚ, ਕਿਰਪਾਲ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਨੰਬਰਦਾਰ, ਗੁਰਮੁਖ ਸਿੰਘ ਸਰਪੰਚ ਮਹਿਮਾ, ਪਿੰ੍ਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ, ਬਲਜਿੰਦਰ ਸਿੰਘ ਭਲਵਾਨ, ਨਾਗਰ ਸਿੰਘ ਭੰਗੂ, ਹਰਮੀਤ ਸਿੰਘ, ਜਸਵਿੰਦਰ ਸਿੰਘ ਟਹਿਣਾ, ਜਗਵਿੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਤੇ ਦਰਸ਼ਨ ਸਿੰਘ ਕੁੱਥਾ ਖੇੜੀ ਆਦਿ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.