
ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਜਨ ਸਮਰਥਨ ਤੋਂ ਕਾਂਗਰਸ ਤੇ ਸੁਖਬੀਰ ਬੁਰੀ ਤਰ੍ਹਾਂ ਬੌਖਲਾਏ : ਸੁਰਜੀਤ ਰੱਖੜਾ
- by Jasbeer Singh
- April 12, 2025

ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਜਨ ਸਮਰਥਨ ਤੋਂ ਕਾਂਗਰਸ ਤੇ ਸੁਖਬੀਰ ਬੁਰੀ ਤਰ੍ਹਾਂ ਬੌਖਲਾਏ : ਸੁਰਜੀਤ ਰੱਖੜਾ - ਕਾਂਗਰਸ ਵਲੋ ਸੁਖਬੀਰ ਬਾਦਲ ਦੇ ਇਸ਼ਾਰਿਆਂ ਤੇ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੇ ਸੁਖਬੀਰ ਸਮੇਤ ਨਤੀਜੇ ਭੁਗਤਣੇ ਪੈਣਗੇ ਪਟਿਆਲਾ, 11 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਖਿਆ ਹੈ ਕਿ ਪੰਜਾਬ ਵਿਚਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਸਮਰਥਨ ਤੋਂ ਕਾਂਗਰਸ ਤੇ ਸੁਖਬੀਰ ਬੁਰੀ ਤਰ੍ਹਾਂ ਬੌਖਲਾਏ ਪਏ ਹਨ। ਨੇਤਾਵਾਂ ਨੇ ਕਿਹਾ ਕਿ ਕਾਂਗਰਸ ਸੁਖਬੀਰ ਦੇ ਇਸਾਰਿਆਂ 'ਤੇ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪਜੰਾਬ ਦੇ ਲੋਕ ਜਾਣ ਚੁਕੇ ਹਨ ਕਿ ਇਹ ਭਗੌੜੇ ਸੂਬੇ ਦਾ ਕੁਝ ਵੀ ਨਹੀ ਸੰਵਾਰ ਸਕਦੇ। ਸੁਰਜੀਤਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਭਗੌੜਾ ਧੜਾ ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਵੱਡੇ ਹੁੰਗਾਰੇ ਤੋਂ ਪੂਰਨ ਤੌਰ ਤੇ ਘਬਰਾ ਗਿਆ ਹੈ। ਉਨਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਸੰਗਤ ਵਲੋ ਚਾਰ ਵਾਰ ਨਕਾਰੇ ਆਗੂ ਨੂੰ ਦੁਬਾਰਾ ਥੋਪਣ ਲਈ ਸੰਸਥਾਵਾਂ ਦੀ ਸਰਵਉਚਤਾ ਨੂੰ ਵੀ ਦਾਅ ਤੇ ਲਗਾਇਆ, ਜੱਥੇਦਾਰ ਵੀ ਜਲੀਲ ਕਰਕੇ ਹਟਾਏ, ਭਰਤੀ ਕਮੇਟੀ ਦੇ ਕਾਰਜ ਵਿੱਚ ਵਿਘਨ ਪਾਉਣ ਦੀ ਵੀ ਹਰ ਸਾਜ਼ਿਸ਼ ਰਚੀ,ਪਰ ਭਰਤੀ ਕਮੇਟੀ ਨੂੰ ਪੰਥ ਹਿਤੈਸ਼ੀ ਲੋਕਾਂ ਨੇ ਭਰਪੂਰ ਸਾਥ ਦਿੱਤਾ। ਸੁਰਜੀਤ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਬਗੈਰ ਪੰਜਾਬ ਦਾ ਦਾ ਭਲਾ ਨਹੀਂ ਹੋ ਸਕਦਾ। ਕਾਰਪੋਰੇਟ ਜਗਤ ਵਾਲੇ ਲੋਕਾਂ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ, ਪਰ ਹੁਣ ਸੰਗਤ ਆਪਣੀ ਮਾਂ ਪਾਰਟੀ ਦੀ ਪੁਨਰ ਸੁਰਜੀਤੀ ਦਾ ਤਹੱਈਆ ਕਰ ਚੁੱਕੀ ਹੈ ਜਿਹੜਾ ਭਗੌੜਾ ਦਲ ਨੂੰ ਮਾਫ਼ਕ ਨਹੀਂ ਆ ਰਿਹਾ। ਦੋਹਾਂ ਆਗੂਆਂ ਨੇ ਬੜੀ ਸਪੱਸ਼ਟਤਾ ਨਾਲ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀ ਕਾਂਗਰਸ, ਆਪ ਅਤੇ ਬੀਜੇਪੀ ਕਦੇ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀਆਂ। ਸੁਰਜੀਤ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਭਗੌੜਾ ਦਲ ਦੀ ਘਬਰਾਹਟ ਸਾਹਮਣੇ ਆਉਣੀ ਨਿਸ਼ਚਿਤ ਸੀ, ਕਿਉ ਕਿ ਆਖਰੀ ਵਰਕਿੰਗ ਕਮੇਟੀ ਮੀਟਿੰਗ ਵਿੱਚ ਜਿਹੜਾ ਕੁਝ ਅੰਦਰ ਹੋਇਆ ਉਸ ਨੇ ਮੋਹਰ ਲਗਾ ਦਿੱਤੀ ਸੀ ਕਿ ਸੁਖਬੀਰ ਬਾਦਲ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਸੀ, ਇਸ ਕਰਕੇ ਡੇਲੀਗੇਟ ਬਣਾਉਣ ਦੇ ਅਧਿਕਾਰ ਵੀ ਆਪ ਲੈਣ ਦੇ ਬਾਵਜੂਦ ਜਦੋਂ ਸੰਤੁਸ਼ਟੀ ਨਹੀਂ ਹੋਈ, ਘਬਰਾਇਆ ਹੋਇਆ ਭਗੌੜਾ ਦਲ ਆਪਣੀਆਂ ਨਾਪਾਕ ਸਾਜਿਸ਼ਾਂ ਦੀ ਹੱਦ ਨੂੰ ਪਾਰ ਕਰ ਚੁੱਕਾ ਹੈ, ਇਹੀ ਵਜ੍ਹਾ ਹੈ ਕਿ ਅੱਜ ਹਾਲਾਤ ਇਹ ਨੇ ਕਿ ਸਿੱਖ ਕੌਮ ਦੀ ਸਭ ਤੋਂ ਦੁਸ਼ਮਣ ਜਮਾਤ ਕਾਂਗਰਸ ਦੇ ਆਗੂਆਂ ਨਾਲ ਨਜਦੀਕੀਆਂ ਨੂੰ ਪੰਥਕ ਜਮਾਤ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ। ਸਰਦਾਰ ਰੱਖੜਾ ਅਤੇ ਸਰਦਾਰ ਢੀਂਡਸਾ ਨੇ ਕਾਂਗਰਸ ਅਤੇ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜੀ ਤੋਂ ਬਾਜ ਆਵੇ।ਇਸ ਦੇ ਨਾਲ ਹੀ ਕਿਹਾ ਕਿ ਬੇਸ਼ਕ ਅੱਜ ਭਗੌੜੇ ਦਲ ਦਾ ਆਗੂ ਆਪਣੀਆਂ ਗਾਂਧੀ ਪਰਿਵਾਰ ਨਾਲ ਅਤੇ ਕਾਂਗਰਸ ਦੇ ਵੱਡੇ ਆਗੂਆਂ ਨਾਲ ਨਜਦੀਕੀਆਂ ਦੇ ਚਲਦੇ ਪੰਥਕ ਸੰਸਥਾਵਾਂ ਨੂੰ ਢਾਅ ਲਗਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ,ਪਰ ਸਿੱਖ ਕੌਮ ਅਜਿਹੇ ਲੋਕਾਂ ਦੇ ਚਿਹਰਿਆਂ ਨੂੰ ਚੰਗੀ ਤਰਾਂ ਪਛਾਣਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.