post

Jasbeer Singh

(Chief Editor)

Patiala News

ਕਾਂਗਰਸ ਪਾਰਟੀ ਦੇ ਐੱਸ.ਸੀ. ਵਿੰਗ ਨੂੰ ਹਲਕਾ ਸਨੌਰ ’ਚ ਕੀਤਾ ਜਾਵੇਗਾ ਮਜਬੂਤ : ਗੁਰਜੰਟ ਨਿਜਾਮਪੁਰ

post-img

ਕਾਂਗਰਸ ਪਾਰਟੀ ਦੇ ਐੱਸ.ਸੀ. ਵਿੰਗ ਨੂੰ ਹਲਕਾ ਸਨੌਰ ’ਚ ਕੀਤਾ ਜਾਵੇਗਾ ਮਜਬੂਤ : ਗੁਰਜੰਟ ਨਿਜਾਮਪੁਰ ਦੇਵੀਗੜ੍ਹ, 2 ਜੁਲਾਈ : ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਨੂੰ ਹਲਕੇ ਸਨੌਰ ’ਚ ਮਜਬੂਤ ਕਰਨ ਲਈ ਜਲਦੀ ਹੀ ਹਲਕੇ ਦੀ ਟੀਮ ਦਾ ਐਲਾਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਐਸ.ਸੀ.ਵਿੰਗ ਦੇ ਚੇਅਰਮੈਨ ਗੁਰਜੰਟ ਸਿੰਘ ਨਿਜਾਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਹਲਕਾ ਸਨੌਰ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ, ਤਾਂ ਜੋ ਹਲਕਾ ਸਨੌਰ ਵਿੱਚ ਐਸ.ਸੀ.ਵਿੰਗ ਨੂੰ ਮਜਬੂਤ ਕੀਤਾ ਜਾ ਸਕੇ। ਇਸ ਮੌਕੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਖਨੋੜਾ, ਜੋਗਿੰਦਰ ਕਾਕੜਾ, ਹਰਵੀਰ ਥਿੰਦ ਬਲਾਕ ਪ੍ਰਧਾਨ, ਜਗਦੀਪ ਸਿੰਘ ਭੰਬੂਆਂ ਆਦਿ ਮੌਜੂਦ ਸਨ।

Related Post