
ਸਰਕਾਰੀ ਧੱਕੇਸ਼ਾਹੀ ਦਾ ਜਵਾਬ ਬੇਖੌਫੀ ਨਾਲ ਦੇਵਾਂਗੇ : ਗੁਰਤੇਜ ਕੌਲ
- by Jasbeer Singh
- July 5, 2025

ਸਰਕਾਰੀ ਧੱਕੇਸ਼ਾਹੀ ਦਾ ਜਵਾਬ ਬੇਖੌਫੀ ਨਾਲ ਦੇਵਾਂਗੇ : ਗੁਰਤੇਜ ਕੌਲ ਨਾਭਾ, 5 ਜੁਲਾਈ : ਯੂਥ ਅਕਾਲੀ ਦਲ ਦੇ ਨਿਧੜਕ ਕੌਮੀ ਬੁਲਾਰੇ ਗੁਰਤੇਜ ਸਿੰਘ ਕੌਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਮੁੱਖ ਰੱਖਦਿਆਂ ਜਾ ਰਹੇ ਸੀ ਪਰ ਪੁਲਸ ਸਾਨੂੰ ਗਿ੍ਰਫਤਾਰ ਕਰਕੇ ਨਾਲ ਲੈ ਗਈ ਪਰ ਸਮੂਹ ਅਕਾਲੀ ਵਰਕਰ ਅਤੇ ਅਹੁਦੇਦਾਰ ਮਾਨ ਸਰਕਾਰ ਦੇ ਦਬਾਅ ਤੋਂ ਡਰਨ ਵਾਲੇ ਨਹੀਂ, ਸਗੋਂ ‘ਆਪ’ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਬੇਖੌਫੀ ਨਾਲ ਦੇਣਗੇ। ਗੁਰਤੇਜ ਕੌਲ ਨੇ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਫੂਕ ਨਿਕਲ ਗਈ ਹੈ, ਹੁਣ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਕਰਮ ਮਜੀਠੀਆ ’ਤੇ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਮੁਕੱਦਮਾ ਬਣਾਇਆ ਗਿਆ। ਗੁਰਤੇਜ ਕੌਲ ਨੇ ਕਿਹਾ ਕਿ ਭਗਵੰਤ ਮਾਨ ਆਪਣੀਆਂ ਨਾਕਾਮੀਆਂ ਲਕਾਉਣ ਲਈ ਅਤੇ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਸਰ ਹੀ ਇਹੋ ਜੇ ਤਮਾਸ਼ੇ ਕਰਦੀ ਰਹਿੰਦੀ ਹੈ ਪਰ ਹੁਣ ਪੰਜਾਬੀ ਉਸਦੀ ਡਰਾਮੇਬਾਜੀ ਤੋਂ ਅੱਕ ਚੁੱਕੇ ਹਨ। ਗੁਰਤੇਜ ਕੌਲ ਨੇ ਕਿਹਾ ਕਿ 2027 ’ਚ ’ਆਪ’ ਪਾਰਟੀ ਨੂੰ ਚੰਗਾ ਸਬਖ ਸਿਖਾਉਣਗੇ। ਇਸ ਮੌਕੇ ਸਾਬਕਾ ਚੇਅਰਮੈਨ ਜੀ.ਐਸ ਬਿੱਲੂ, ਸੀਨੀਅਰ ਅਕਾਲੀ ਆਗੂ ਐਡਵੋਕੇਟ ਕਰਨਪਾਲ ਸਿੰਘ ਢਿੱਲੋਂ ਅਤੇ ਜੀ.ਐਸ ਘਮਰੌਦਾ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.