
ਲੁਧਿਆਣਾ ਚ ਵੱਡੀ ਜਿੱਤ ਪ੍ਰਾਪਤ ਕਰੇਗੀ ਕਾਂਗਰਸ : ਕਿਸੋਰੀ ਲਾਲ ਸ਼ਰਮਾ, ਅਵਤਾਰ ਨੰਨੜੇ
- by Jasbeer Singh
- June 19, 2025

ਲੁਧਿਆਣਾ ਚ ਵੱਡੀ ਜਿੱਤ ਪ੍ਰਾਪਤ ਕਰੇਗੀ ਕਾਂਗਰਸ : ਕਿਸੋਰੀ ਲਾਲ ਸ਼ਰਮਾ, ਅਵਤਾਰ ਨੰਨੜੇ ਨਾਭਾ 19 ਜੂਨ : ਲੁਧਿਆਣਾ ਚ ਹੋ ਰਹੀ ਜ਼ਿਮਨੀ ਚੋਣ ਚ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਏ ਬਰੇਲੀ ਤੋਂ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ ਸ਼ਰਮਾ ਨੇ ਲੁਧਿਆਣਾ ਜ਼ਿਮਨੀ ਚੋਣ ਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਚੋਣ ਪ੍ਰਚਾਰ ਦੋਰਾਨ ਆਸ਼ੂ ਲਈ ਕਈ ਦਿਨਾਂ ਤੋ ਚੋਣ ਪ੍ਰਚਾਰ ਕਰ ਰਹੇ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਅਵਤਾਰ ਸਿੰਘ ਨੰਨੜੇ ਨਾਲ ਪੰਜਾਬ ਦੀ ਸਿਆਸਤ ਤੇ ਮੁਦਿਆਂ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ । ਇਸ ਮੋਕੇ ਅਵਤਾਰ ਨੰਨੜੇ ਨੇ ਉਨਾਂ ਨੂੰ ਜਿੱਥੇ ਪੰਜਾਬ ਦੇ ਹਾਲਾਤਾਂ ਅਤੇ ਸਿਆਸੀ ਮਸਲਿਆਂ ਬਾਰੇ ਜਾਣੂ ਕਰਵਾਇਆ ਉੱਥੇ ਹੀ ਉਨਾਂ ਕਿਹਾ ਆਪ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ ਤੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ । ਨੰਨੜੇ ਨੇ ਕਿਹਾ ਲੋਕ ਹੁਣ ਵੱਡੀ ਗਿਣਤੀ ਚ ਕਾਂਗਰਸ ਨਾਲ ਜੁੜ ਰਹੇ ਹਨ ਸਿਰਫ ਪਾਰਟੀ ਦੇ ਆਹਲਾ ਲੀਡਰਾਂ ਨੂੰ ਟਕਸਾਲੀ ਵਰਕਰਾਂ ਦੇ ਨਾਲ ਖੜਦਿਆ ਆਪ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਡਟੇ ਰਹਿਣ ਜ਼ਰੂਰਤ ਹੈ ।