
Crime
0
ਮੋਬਾਇਲ ਟਾਵਰ ਦਾ ਬੀ. ਟੀ. ਐਸ. ਕਾਰਡ ਚੋਰੀ ਹੋਣ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ
- by Jasbeer Singh
- June 19, 2025

ਮੋਬਾਇਲ ਟਾਵਰ ਦਾ ਬੀ. ਟੀ. ਐਸ. ਕਾਰਡ ਚੋਰੀ ਹੋਣ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਪਟਿਆਲਾ, 19 ਜੂਨ : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ., ਸੈਕਸ਼ਨ 25 ਇੰਡੀਅਨ ਟੈਲੀਗ੍ਰਾਫ ਐਕਟ ਤਹਿਤ ਟਾਵਰ ਵਿਚੋਂ ਬੀ. ਟੀ. ਐਸ. ਕਾਰਡ ਗਾਇਬ ਹੋਣ ਤੇਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਲਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਭਰੋ ਵਾਲ ਥਾਣਾ ਭਵਾਨੀਗੜ੍ਹ ਜਿ਼ਲਾ ਸੰਗਰੂਰ ਨੇ ਦੱਸਿਆ ਕਿ 11 ਜੂਨ ਨੂੰ ਜਦੋਂ ਉਸਨੇ ਪਿੰਡ ਲੰਗ ਵਿਖੇ ਲੱਗੇ ਏਅਰਟੈਲ ਦੇ ਟਾਵਰ ਨੂੰ ਜਾ ਕੇ ਚੈਕ ਕੀਤਾ ਤਾਂ ਉਸ ਵਿਚੋਂ ਬੀ. ਟੀ. ਐਸ. ਕਾਰਡ ਗਾਇਬ ਸੀ, ਜਿਸਨੂੰ ਅਣਪਛਾਤਿਆਂ ਨੇ ਚੋਰੀ ਕਰ ਲਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁੂ ਕਰ ਦਿੱਤੀ ਹੈ।