
ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਬਾਦਲ ਤੇ ਹੋਰ ਪੰਥਕ ਮਸਲੇ ਸਬੰਧੀ ਲਈ ਜਾਵੇਗੀ ਸਲਾਹ
- by Jasbeer Singh
- November 4, 2024

ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਬਾਦਲ ਤੇ ਹੋਰ ਪੰਥਕ ਮਸਲੇ ਸਬੰਧੀ ਲਈ ਜਾਵੇਗੀ ਸਲਾਹ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਨਖਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ, ਬਾਗ਼ੀ ਲੀਡਰਸ਼ਿਪ ਦੀ ਸ਼ਿਕਾਇਤ ਨਿਵਾਰਨ ਅਤੇ ਹੋਰ ਪੰਥਕ ਮਾਮਲਿਆਂ ਸਬੰਧੀ ਸਲਾਹ ਮਸ਼ਵਰਾ ਕਰਨ ਲਈ ਸਿੱਖ ਵਿਦਵਾਨਾਂ ਦੀ ਬੜੀ ਅਹਿਮ ਬੈਠਕ 6 ਨਵੰਬਰ ਨੂੰ ਸੱਦ ਲਈ ਹੈ । ਇਸ ਦੀ ਉਡੀਕ ਲੰਬੇ ਸਮੇਂ ਤੋਂ ਹੋ ਰਹੀ ਸੀ । ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਦੇ ਦਰਪੇਸ਼ ਚੱਲ ਰਹੇ ਮੁੱਦਿਆਂ ਦੇ ਹੱਲ ਲਈ ਸਿੱਖ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦੀ ਬੁਲਾਈ 6 ਨਵੰਬਰ ਦੀ ਮੀਟਿੰਗ ਵਿਚ ਹੋਣ ਵਾਲੀਆਂ ਵਿਚਾਰਾਂ ਅਤੇ ਨਿਕਲਣ ਵਾਲੇ ਨਤੀਜਿਆਂ ਨੂੰ ਜਾਨਣ ਲਈ ਸਮੁੱਚਾ ਸਿੱਖ ਜਗਤ ਬੜੀ ਉਤਸੁਕਤਾ ਨਾਲ ਉਡੀਕ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਵਿਚ ਪੰਥਕ ਅਖਵਾਉਣ ਵਾਲੀ ਧਿਰ ਦੀ ਸਰਕਾਰ ਸਮੇਂ ਬਹੁਤ ਰਾਜਨੀਤਕ ਅਤੇ ਧਾਰਮਕ ਗੁਨਾਹ ਹੋਏ ਹਨ ਜਿਸ ਦੇ ਚਲਦਿਆਂ ਸਿੱਖ ਕੌਮ ਬੜੀ ਪੀੜਾਂ ਵਿਚੋਂ ਗੁਜ਼ਰ ਰਹੀ ਹੈ।