post

Jasbeer Singh

(Chief Editor)

National

ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ

post-img

ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ ਹਾਵੇਰੀ, 6 ਦਸੰਬਰ 2025 : ਕਰਨਾਟਕ ਦੇ ਹਾਵੇਰੀ ਜਿ਼ਲੇ ਦੇ ਇਕ ਕਾਲਜ ਵਿਚ ਕੁਝ ਵਿਦਿਆਰਥਣਾਂ ਹਿਜਾਬ ਤੇ ਕੁਝ ਵਿਦਿਆਰਥੀ ਭਗਵਾ ਸ਼ਾਲਾਂ ਪਹਿਨ ਕੇ ਪਹੁੰਚੇ ਜਿਸ ਕਾਰਨ ਕੈਂਪਸ `ਚ ਤਣਾਅ ਪੈਦਾ ਹੋ ਗਿਆ। ਵਾਰ-ਵਾਰ ਸਿ਼ਕਾਇਤ ਕਰਨ ਤੇ ਵੀ ਮੁੱਦੇ ਨੂੰ ਹੱਲ ਕਰਨ ਲਈ ਨਹੀਂ ਕੀਤੀ ਗਈ ਕੋਈ ਕਾਰਵਾਈ : ਵਿਦਿਆਰਥੀ ਅੱਕੀ ਅਲੁਰ ਪਿੰਡ ਦੇ ਸੀ. ਜੀ. ਬੇਲਾਡ ਸਰਕਾਰੀ ਕਾਲਜ `ਚ ਵਾਪਰੀ ਉਕਤ ਘਟਨਾ ਕਾਰਨ ਕਰਨਾਟਕ ਦੇ ਵਿੱਦਿਅਕ ਅਦਾਰਿਆਂ `ਚ ਡਰੈੱਸ ਕੋਡ ਨੂੰ ਲੈ ਕੇ ਬਹਿਸ ਮੁੜ ਛਿੜ ਗਈ ਹੈ । ਵਿਦਿਆਰਥੀਆਂ ਦਾ ਇਕ ਗਰੁੱਪ ਇਸ ਸ਼ਿਕਾਇਤ ਨਾਲ ਭਗਵੇ ਰੰਗ ਦੀਆਂ ਸ਼ਾਲਾਂ ਪਹਿਨ ਕੇ ਕਲਾਸ `ਚ ਪਹੁੰਚਿਆ ਕਿ ਉਹ ਕਾਲਜ ਪ੍ਰਸ਼ਾਸਨ ਵੱਲੋਂ ਡਰੈੱਸ ਕੋਡ ਨੂੰ ਲਾਗੂ ਕਰਨ `ਚ ਕਥਿਤ ਰੂਪ ਵਿਚ ਨਾਕਾਮ ਰਹਿਣ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ । ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਵਾਰ-ਵਾਰ ਸਿ਼ਕਾਇਤ ਕੀਤੀ ਸੀ ਪਰ ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ । ਕਾਲਜ ਪਿ੍ਰੰਸੀਪਲ ਨੇ ਕੀ ਆਖਿਆ ਕਾਲਜ ਦੇ ਪ੍ਰਿੰਸੀਪਲ ਵੀਰੇਸ਼ ਕਾਮੂਰ ਨੇ ਕਿਹਾ ਕਿ ਸੰਸਥਾ ਕਲਾਸ `ਚ ਨਿਰਧਾਰਤ ਪਹਿਰਾਵਾ ਪਹਿਨਣਾ ਲਾਜ਼ਮੀ ਕਰਦੀ ਹੈ, ਹਾਲਾਂਕਿ ਕੁਝ ਨੂੰ ਕਦੇ-ਕਦਾਈਂ ਛੋਟ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਮੈਨੂੰ ਦੱਸਿਆ ਸੀ ਕਿ ਕੁਝ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸ `ਚ ਆਉਂਦੀਆਂ ਹਨ। ਜਦੋਂ ਇਕ ਵਿਦਿਆਰਥਣ ਹਿਜਾਬ ਪਹਿਨ ਕੇ ਕਲਾਸ ਸ`ਚ ਆਈ ਤਾਂ ਵਿਦਿਆਰਥੀ ਭਗਵਾ ਸ਼ਾਲਾਂ ਪਹਿਨ ਕੇ ਕਲਾਸ +`ਚ ਆ ਗਏ ।

Related Post

Instagram