ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਬੇ-ਭਰੋਸਗੀ ਜਤਾੳਂੁਦਿਆਂ ਈ. ਓ. ਨੂੰ ਚਿੱਠੀ
- by Jasbeer Singh
- August 27, 2025
ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਬੇ-ਭਰੋਸਗੀ ਜਤਾੳਂੁਦਿਆਂ ਈ. ਓ. ਨੂੰ ਚਿੱਠੀ ਨਾਭਾ, 27 ਅਗਸਤ : ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਦੇ ਖਿਲਾਫ 17 ਕੌਂਸਲਰਾਂ ਵੱਲੋਂ ਬੇਭਰੋਸਗੀ ਜਤਾਈ ਗਈ। ਕੌਂਸਲਰਾਂ ਨੇ ਕਾਰਜਸਾਧਕ ਅਫਸਰ ਨਾਭਾ ਦੇ ਨਾਮ ਤੇ ਲਿਖੀ ਚਿੱਠੀ ਵਿੱਚ ਬੇਭਰੋਸਗੀ ਜਤਾਉਂਦਿਆਂ ਲਿਖਿਆ ਕਿ ਸਾਨੂੰ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਦੇ ਅਹੁਦੇ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਇਸ ਸਬੰਧੀ ਜਲਦੀ ਬੈਠਕ ਬੁਲਾਈ ਜਾਵੇ । ਵਰਣਨਯੋਗ ਹੈ ਕਿ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਥਾਣਾ ਕੋਤਵਾਲੀ ਨਾਭਾ ਵਿੱਚ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀ ਸਬੰਧੀ ਡੀ. ਡੀ. ਆਰ. ਦਰਜ ਕਰਵਾਈ ਗਈ ਹੈ । ਕੌਂਸਲਰਾਂ ਨੇ ਕਿਹਾ ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ ਪਰ ਫਿਰ ਵੀ ਉਹ ਪੂਰੇ ਸ਼ਹਿਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ । ਜ਼ਿਆਦਾਤਰ ਵਾਰਡਾਂ ’ਚ ਸਟਰੀਟ ਲਾਈਟਾਂ ਵੀ ਬੰਦ ਪਈਆਂ ਅਤੇ ਸ਼ਹਿਰ ’ਚੋਂ ਮਲਬਾ ਚੁੱਕਣਾ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ ।
