post

Jasbeer Singh

(Chief Editor)

Patiala News

ਪਟਿਆਲਾ ਪੁਲਿਸ ਵੱਲੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

post-img

ਪਟਿਆਲਾ ਪੁਲਿਸ ਵੱਲੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ 4 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਪਟਿਆਲਾ, 27 ਅਗਸਤ 2025 : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਗੁਰਬੰਸ ਸਿੰਘ ਬੈਸ ਐਸ. ਪੀ. (ਇਨਵੈਸਟੀਗੇਸ਼ਨ) ਅਤੇ ਰਾਜੇਸ ਕੁਮਾਰ ਮਲਹੋਤਰਾ ਡੀ. ਐਸ. ਪੀ. (ਡੀ) ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ ਸਮੇਤ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੁਜੇ ਰਾਜਾਂ ਵਿੱਚੋਂ ਨਜਾਇਜ ਪਿਸਟਲ ਅਤੇ ਐਮੋਨੀਸਨ ਲਿਆ ਕੇ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਦੋਸੀ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਕਬੀਰ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ ਅਤੇ ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੇ ਕਬਜੇ ਵਿਚੋਂ 4 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰੀ/ਬ੍ਰਾਮਦਗੀ ਬਾਰੇ ਜਾਣਕਾਰੀ : ਜਿੰਨ੍ਹਾ ਨੇ ਅੱਗੇ ਦੱਸਿਆ ਕਿ 25 ਅਗਸਤ ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਵੱਡੀ ਨਦੀ ਪੁੱਲ ਨੇੜੇ ਬਾਜਵਾ ਕਲੋਨੀ ਵਿਖੇ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਕਬੀਰ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਆਦਿ ਜਿਨ੍ਹਾਂ ਦੇ ਖਿਲਾਫ ਲੁੱਟਖੋਹ, ਚੋਰੀ ਅਤੇ ਨਸੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ ਜੋ ਇਹ ਵਿਅਕਤੀ ਨਜਾਇਜ ਅਸਲਾ ਐਮੋਨੀਸਨ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਹਨ, ਜਿਸ ਤੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 137 ਵੱਖ-ਵੱਖ ਧਾਰਾਵਾਂ 310(4),310 (5), 3 (5) ਬੀ. ਐਨ. ਐਸ, ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਅਤੇ 26 ਅਗਸਤ ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਵੱਲੋਂ ਗੁਪਤ ਸੁਚਨਾ ਦੇ ਆਧਾਰ ਤੇ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ, ਕਬੀਰ ਪੁੱਤਰ ਰੂਪ ਸਿੰਘ, ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਨੂੰ ਬ੍ਰਿਟਿਸ਼ ਕੋ-ਐਡ ਹਾਈ ਸਕੂਲ ਦੇਵੀਗੜ੍ਹ ਰੋਡ ਪਟਿਆਲਾ ਦੇ ਨੇੜੇ ਬੇਅਬਾਦ ਜਗ੍ਹਾ ਤੋ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਕਬਜੇ ਵਿੱਚੋਂ 4 ਪਿਸਟਸਲ 32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ । ਤਰੀਕਾ ਵਾਰਦਾਤ ਅਤੇ ਅਪਰਾਧਿਕ ਪਿਛੋਕੜ : ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀ ਵਿਕਾਸ ਉਰਫ ਅਕਾਸ, ਕਬੀਰ ਅਤੇ ਈਸ਼ੂ ਉਕਤਾਨ ਜੋ ਕਿ ਮੱਧ ਪ੍ਰਦੇਸ ਅਤੇ ਬਿਹਾਰ ਦੇ ਅਸਲਾ ਸਪਲਾਇਰਾਂ ਨਾਲ ਸੰਪਕਰ ਕਰਦੇ ਸੀ ਅਤੇ ਟਰੇਨ ਰਾਹੀ ਮੱਧ ਪ੍ਰਦੇਸ ਅਤੇ ਬਿਹਾਰ ਜਾ ਕੇ ਉਹਨਾ ਪਾਸੋਂ ਅਸਲਾ ਐਮੋਨੀਸਨ ਲੈ ਕੇ ਆਉਂਦੇ ਸੀ ਅਤੇ ਅੱਗੇ ਪਟਿਆਲਾ ਵਿਖੇ ਵੇਚਦੇ ਸੀ । ਗ੍ਰਿਫਤਾਰ ਹੋਏ ਦੋਸੀਆਂ ਖਿਲਾਫ ਪਹਿਲਾ ਹੀ ਲੁੱਟਖੋਹ, ਚੋਰੀ ਅਤੇ ਨਸੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਗ੍ਰਿਫਤਾਰ ਹੋਕੇ ਕਈ ਵਾਰ ਜੇਲ ਜਾ ਚੁੱਕੇ ਹਨ । ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀ ਵਿਕਾਸ ਉਰਫ ਅਕਾਸ , ਕਬੀਰ ਅਤੇ ਈਸ਼ੂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 29 ਅਗਸਤ ਤੱਕ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post