

ਆਸ਼ੂ ਦੀ ਅਗੇਤੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਕੀਤੀ ਰੱਦ ਲੁਧਿਆਣਾ, 12 ਜੂਨ 2025 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂ਼਼ਸ਼ਣ ਆਸ਼ੂ ਜਿਨ੍ਹਾਂ ਵਲੋਂ ਜ਼ਮੀਨ ਘੁਟਾਲੇ ਮਾਮਲੇ ਵਿਚ ਆਪਣੀ ਅਗੇਤੀ ਜ਼ਮਾਨਤ ਦੀ ਪਟੀਸ਼ਨ ਮਾਨਯੋਗ ਕੋਰਟ ਵਿਚ ਦਾਖਲ ਕੀਤੀ ਗਈ ਸੀ ਨੂੰ ਮਾਨਯੋਗ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ। ਆਖਰ ਕਿਊਂ ਕੀਤੀ ਅਦਾਲਤ ਨੇ ਆਸ਼ੂ ਦੀ ਪਟੀਸ਼ਨ ਰੱਦ ਲੁਧਿਆਣਾ ਦੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਗੁਰਪ੍ਰੀਤ ਕੌਰ ਨੇ ਭਾਰਤ ਭੂਸ਼ਣ ਆਸ਼ੂ ਵਲੋਂ ਕੋਰਟ ਵਿਚ ਅਗੇਤੀ ਜ਼ਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਇਸ ਲਈ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਭਾਰਤ ਭੂਸ਼ਣ ਆਸ਼ੂ ਨੂੰ ਸੰਮੰਨ ਭੇਜਣ ਵਾਲੇ ਡੀ. ਐਸ. ਪੀ. ਵਿਨੋਦ ਕੁਮਾਰ ਨੇ ਅਦਾਲਤ ਵਿਚ ਬਿਆਨ ਹੀ ਦੇ ਦਿੱਤਾ ਹੈ ਕਿ ਉਨ੍ਹਾਂ ਵਲੋਂ ਹਾਲੇ ਤੱਕ ਭਾਰਤ ਭੂਸ਼ਣ ਆਸ਼ੂ ਦਾ ਤਾਂ ਨਾਮ ਹੀ ਇਸ ਮਾਮਲੇ ਵਿਚ ਨਹੀਂ ਲਿਆ ਗਿਆ ਹੈ ।