
ਥਾਣਾ ਸਿਟੀ ਰਾਜਪੁਰਾ ਕੀਤਾ ਛੇ ਜਣਿਆਂ ਵਿਰੁੱਧ ਕੁੱਟ ਮਾਰ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਾ ਕੇਸ ਦਰਜ
- by Jasbeer Singh
- June 12, 2025

ਥਾਣਾ ਸਿਟੀ ਰਾਜਪੁਰਾ ਕੀਤਾ ਛੇ ਜਣਿਆਂ ਵਿਰੁੱਧ ਕੁੱਟ ਮਾਰ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਾ ਕੇਸ ਦਰਜ ਰਾਜਪੁਰਾ, 12 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351 (2, 3), 191 (3) 190 ਬੀ. ਐਨ. ਐਸ. ਤਹਿਤ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਵਿਚ ਪਲਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਫਤਿਹਪੁਰ ਗੜ੍ਹੀ, ਹੁਸਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੱਕ ਖੁਰਦ, ਅਭਿਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਚਿੱਤਰ ਨਗਰ ਰਾਜਪੁਰਾ, ਅਭਿਜੋਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਨਿਊ ਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ, ਕਾਰਤਿਕ ਸ਼ਰਮਾ ਪੁੱਤਰ ਜੈ ਪ੍ਰਕਾਸ਼ ਸ਼ਰਮਾ ਵਾਸੀ ਮਕਾਨ ਨੰ. 386 ਫੋਕਲ ਪੁਆਇੰਟ ਰਾਜਪੁਰਾ ਅਤੇ ਹੁਸਨ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਕਰਸ਼ਤਿ ਰਾਣਾ ਪੁੱਤਰ ਅਜੇਪਾਲ ਰਾਣਾ ਵਾਸੀ ਮਕਾਨ ਨੰ. 31 ਦਸ਼ਮੇਸ਼ ਕਲੋਨੀ ਰਾਜਪੁਰਾ ਨੇ ਦੱਸਿਆ ਕਿ ਉਹ ਸਕਾਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਪੜ੍ਹਦਾ ਹੈਤੇ 19 ਜੂਨ 2025 ਨੂੰ ਉਪਰੋਕਤ ਵਿਅਕਤੀਆਂ ਨੇ ਲੱਂਚ ਬੇ੍ਰਕ ਸਮੇਂ ਉਸਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।