post

Jasbeer Singh

(Chief Editor)

Punjab

ਚਚੇਰੇ ਭਰਾ ਦਾ ਆਪਣੇ ਪ੍ਰੇਮੀ ਨਾਲ ਮਿਲ ਭੈਣ ਨ ਕੀਤਾ ਕਤਲ

post-img

ਚਚੇਰੇ ਭਰਾ ਦਾ ਆਪਣੇ ਪ੍ਰੇਮੀ ਨਾਲ ਮਿਲ ਭੈਣ ਨ ਕੀਤਾ ਕਤਲ ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਰਜਬਾਹੇ ਵਿੱਚੋਂ ਬੋਰੀ `ਚ ਬੰਨ੍ਹੀ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ `ਚ ਮਿਲੀ ਸੀ। ਇਸ ਮਾਮਲੇ `ਚ ਪੁਲਸ ਨੇ ਹੈਰਾਨੀ ਜਨਕ ਖੁਲਾਸਾ ਕਰਦਿਆਂ ਮਾਮਲੇ ਦੇ ਕਤਲ ਦੀ ਵਜਹਾ ਤੋਂ ਪਰਦਾ ਚੁੱਕ ਦਿੱਤਾ ਹੈ।। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਸਬੰਧਾਂ ਦੇ ਚਲਦੇ ਚਾਚੇ ਦੀ ਭੈਣ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਭਰਾ ਦਾ ਕਤਲ ਕੀਤਾ ਗਿਆ ਸੀ।ਪ੍ਰੈਸ ਕਾਨਫਰਸ ਦੌਰਾਨ ਐਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਚਚੇਰੀ ਭੈਣ ਅਤੇ ਉਸਦਾ ਆਸ਼ਿਕ ਸਹਿਪਾਠੀ ਸਨ ਅਤੇ ਉਹ ਦੋਵੇਂ ਘਰ ਵਿਚ ਮਿਲ ਰਹੇ ਸਨ। ਉਸ ਦੇ ਚਾਚੇ ਦੇ ਮੁੰਡੇ ਰੋਹਿਤ ਨੇ ਦੋਵਾਂ ਨੂੰ ਮਿਲਦੇ ਦੇਖਿਆ ਸੀ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਰੋਹਿਤ ਨਾਮਕ 18 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਤੇ ਨਾਲ ਹੀ ਉਸਦੀ ਮ੍ਰਿਤਕ ਦੇਹ ਨੂੰ ਬੋਰੇ ਵਿੱਚ ਬਣ ਕੇ ਮੋਟਰਸਾਈਕਲ ਤੇ ਰਣਜੀਤ ਬਾਗ ਨੇੜੇ ਰਜਵਾਹੇ ਵਿੱਚ ਸੁੱਟ ਦਿੱਤਾ । ਇਸ ਦੌਰਾਨ ਮ੍ਰਿਤਕ ਦੀ ਭੈਣ ਵੀ ਮੋਟਰਸਾਈਕਲ ਦੇ ਪਿੱਛੇ ਬੈਠੀ ਬੋਰੇ ਨੂੰ ਫੜੇ ਹੋਏ ਸੀ।

Related Post