post

Jasbeer Singh

(Chief Editor)

Patiala News

ਸੰਵਿਧਾਨ ਦੇ ਸਿਰਜਣਹਾਰ, ਭਾਰਤ ਰਤਨ ਡਾ. ਅੰਬੇਡਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ, ਗੁੰਜੇ ਜੈ ਭੀਮ ਦ

post-img

ਸੰਵਿਧਾਨ ਦੇ ਸਿਰਜਣਹਾਰ, ਭਾਰਤ ਰਤਨ ਡਾ. ਅੰਬੇਡਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ, ਗੁੰਜੇ ਜੈ ਭੀਮ ਦੇ ਨਾਅਰੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਘਰਸ਼ ਦੇ ਮੈਦਾਨ ਵਿੱਚ ਕਦੇ ਹਾਰ ਨਹੀਂ ਮੰਨੀ – ਸੰਸਥਾ ਆਗੂ ਪਟਿਆਲਾ : ਮਾਨਵ ਅਧਿਕਾਰ ਸੁਰੱਖਿਆ ਫੋਰਮ ਅਤੇ ਐਸ. ਸੀ., ਬੀ. ਸੀ. ਲੋਕ ਏਕਤਾ ਫਰੰਟ ਵੱਲੋਂ ਕਨਵੀਨਰ ਅਵਤਾਰ ਸਿੰਘ ਕੈਂਥ ਅਤੇ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਪੁਰਾਣੇ ਬੱਸ ਸਟੈਂਡ ਨਜਦੀਕ ਅੰਬੇਡਕਰ ਪ੍ਰਤੀਮਾ ਤੇ ਫੁੱਲਾਂ ਦੇ ਹਾਰ ਪਾ ਤੇ ਮੋਮਬੱਤੀਆਂ ਜਲਾ ਕੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਅਤੇ ਐਸ. ਸੀ., ਬੀ. ਸੀ. ਲੋਕ ਏਕਤਾ ਫਰੰਟ ਦੇ ਕਨਵੀਨਰ ਅਵਤਾਰ ਸਿੰਘ ਕੈਂਥ ਨੇ ਸਾਂਝੇ ਤੌਰ ਤੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਡਾ. ਬੀ. ਆਰ. ਅੰਬੇਡਕਰ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜੇ ਕਿ ਮਹਾਨ ਵਿਦਵਾਨਾਂ ਵਿੱਚੋਂ ਇੱਕ ਸਨ। ਡਾ. ਅੰਬੇਡਕਰ ਲਈ ਦੇਸ਼ ਹਿੱਤ ਸਭ ਤੋਂ ਉੱਪਰ ਸੀ । ਉਨ੍ਹਾਂ ਕਈ ਮੌਕਿਆਂ ਤੇ ਵੀ ਕਿਹਾ ਸੀ ਕਿ ਇੱਕ ਚੰਗਾ ਸਮਾਜ ਅਜਾਦੀ, ਸਮਾਨਤਾ ਤੇ ਭਾਈਚਾਰੇ ਤੇ ਆਧਾਰਿਤ ਹੁੰਦਾ ਹੈ, ਜਿਨ੍ਹਾਂ ਨਾਲ ਸਮਾਜ ਦੀ ਇਕਜੁਟਤਾ ਸਥਾਪਿਤ ਹੁੰਦੀ ਹੈ, ਇਨ੍ਹਾਂ ਤਿੰਨਾਂ ਤੱਤਾਂ ਨੂੰ ਇੱਕ ਦੂਜੇ ਤੋਂ ਅਲਗ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਨੇ ਜਿੱਥੇ ਸ਼ੋਸ਼ਿਤ, ਦਲਿਤਾਂ ਦੇ ਸਮਾਜਿਕ ਹਿੱਤਾਂ ਲਈ ਕਾਰਜ ਕੀਤੇ ਉੱਥੇ ਹੀ ਉਹਨਾਂ ਨੇ ਦੇਸ਼ ਦੀਆਂ ਮਹਿਲਾਵਾਂ ਦੇ ਅਧਿਕਾਰਾਂ ਲਈ ਵੀ ਲੜਾਈ ਲੜੀ । ਡਾ. ਅੰਬੇਡਕਰ ਨੇ ਸੰਘਰਸ਼ ਦੇ ਮੈਦਾਨ ਵਿੱਚ ਕਦੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਬਾਬਾ ਸਾਹਿਬ ਵੱਲੋਂ ਕੀਤੇ ਗਏ ਸੰਘਰਸ਼ਾਂ ਕਾਰਨ ਹੀ ਬਹੁਗਿਣਤੀ ਵਿੱਚ ਜਿਨ੍ਹਾਂ ਲੋਕਾਂ ਦਾ ਆਰਥਿਕ ਪੱਧਰ ਮਜ਼ਬੂਤ ਹੋਇਆ ਹੈ ਉਨ੍ਹਾਂ ਨੂੰ ਡਾ. ਅੰਬੇਡਕਰ ਦੇ ਸੁਪਨੇ ਨੂੰ ਸੱਚ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਸ਼ਿਵਾਜੀ ਧਾਰੀਵਾਲ, ਬਲਬੀਰ ਸਿੰਘ ਰਾਜੂ, ਸਰਵਜੀਤ ਸਿੰਘ ਚੋਪੜਾ, ਗੁਰਪਾਲ ਸਿੰਘ ਸਿੱਧੂ, ਨਾਰੰਗ ਸਿੰਘ, ਗੁਰਿੰਦਰ ਸਿੰਘ, ਰਾਜ ਕੁਮਾਰ, ਨਰਿੰਦਰ ਸਿੰਘ, ਰਮੇਸ਼ ਕੁਮਾਰ, ਜਸਬੀਰ ਸਿੰਘ, ਅਵਤਾਰ ਸਿੰਘ ਮਾਹੀ, ਅਨੀਲ ਕੁਮਾਰ ਅਤੇ ਮਹੇਸ਼ ਬਾਗੜੀ ਆਦਿ ਹਾਜਰ ਸਨ ।

Related Post