post

Jasbeer Singh

(Chief Editor)

Sports

ਭਾਰਤ-ਪਾਕਿ ਵਿਚਾਲੇ ਖੇਡਿਆ ਜਾਣ ਵਾਲਾ ਕ੍ਰਿਕਟ ਏਸ਼ੀਆ ਕੱਪ ਦਾ ਮੈਚ ਨਹੀਂ ਖੇਡਿਆ ਜਾਣਾ ਚਾਹੀਦਾ : ਪ੍ਰਸ਼ੰਸਕ

post-img

ਭਾਰਤ-ਪਾਕਿ ਵਿਚਾਲੇ ਖੇਡਿਆ ਜਾਣ ਵਾਲਾ ਕ੍ਰਿਕਟ ਏਸ਼ੀਆ ਕੱਪ ਦਾ ਮੈਚ ਨਹੀਂ ਖੇਡਿਆ ਜਾਣਾ ਚਾਹੀਦਾ : ਪ੍ਰਸ਼ੰਸਕ ਨਵੀਂ ਦਿੱਲੀ, 9 ਸਤੰਬਰ 2025 : ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ 14 ਸਤੰਬਰ ਨੂੰ ਕ੍ਰਿਕਟ ਏਸ਼ੀਆ ਕੱਪ ਦਾ ਮੈਚ ਖੇਡਿਆ ਜਾਣਾ ਹੈ ਨੂੰ ਭਾਰਤ ਵਲੋਂ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਹੀ ਜਿਥੇ 7 ਮਈ 2025 ਦੇ ਦੌਰਾਨ ਪੈਦਾ ਹੋਏ ਯੁੱਧ ਦੇ ਮਾਹੌਲ ਨੂੰ ਮੁੱਖ ਕਾਰਨ ਮੰਨਿਆਂ ਜਾ ਰਿਹਾ ਹੈ, ਉਥੇ ਹੀ ਬੀਤੇ ਦਿਨਾਂ ਜੋ ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਜੋ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਦੋ ਫੌਜੀ ਜਵਾਨ ਸ਼ਹੀਦ ਹੋਏ ਹਨ ਵੀ ਮੁੱਖਖ ਕਾਰਨ ਹੈ। ਪ੍ਰਸ਼ੰਕਾਂ ਦਾ ਮੰਨਣਾ ਹੈ ਕਿ ਅਜਿਹੇ ਮਾਹੌਲ ਵਿਚਾਲੇ ਭਾਰਤ ਨੂੰ ਇਸ ਮੈਚ ਦਾ ਬਾਈਕਾਟ ਕਰਨਾ ਬਣਦਾ ਹੈ। ਦੱਸਣਯੋਗ ਹੈ ਕਿ ਟੀ-20 ਕ੍ਰਿਕਟ ਏਸ਼ੀਆ ਕੱਪ 2025 ਅੱਜ ਤੋਂ ਯੂ. ਏ. ਈ. ਵਿਚ ਸ਼ੁਰੂ ਹੋਣ ਜਾ ਰਿਹਾ ਹੈ ਪਰ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਏਸ਼ੀਆ ਕੱਪ ਦਾ ਬਾਈਕਾਟ ਕੀਤੇ ਜਾਣ ਦੀ ਗੱਲ ਟਰੈਂਡ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਦਾ ਪਹਿਲਾ ਮੈਚ ਅੱਜ ਅਫ਼ਗਾਨਿਸਤਾਨ ਅਤੇ ਹਾਂਗਕਾਂਗ ਵਿਚਾਲੇ ਖੇਡਿਆ ਜਾਣਾ ਹੈ। ਏਸ਼ੀਆ ਕੱਪ ਦੇ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 8 ਵਜੇ ਸ਼ੁਰੂ ਹੋਣਗੇ।

Related Post