post

Jasbeer Singh

(Chief Editor)

Patiala News

ਸ਼ਰਾਬ ਤਸਕਰੀ ਦੇ ਦੋਸ਼ ’ਚ ਦੋ ਮਹਿਲਾਵਾਂ ਸਮੇਤ 8 ਗਿ੍ਰਫ਼ਤਾਰ : ਐਸ. ਐਸ. ਪੀ. ਵਰੁਣ ਸ਼ਰਮਾ

post-img

ਪਟਿਆਲਾ, 26 ਮਾਰਚ (ਜਸਬੀਰ)-ਸੰਗਰੂਰ ਜਹਿਰੀਲੀ ਸ਼ਰਾਬ ਘਟਨਾ ਤੋਂ ਬਾਅਦ ਪਟਿਆਲਾ ਪੁਲਸ ਵਲੋਂ ਲਗਾਤਰ ਸ਼ਰਾਬ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪਟਿਆਲਾ ਪੁਲਸ ਨੇ ਇਕੱਲੇ ਪਟਿਆਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਦੋ ਮਹਿਲਾਵਾਂ ਸਮੇਤ ਕੁੱਲ 8 ਵਿਅਕਤੀਆਂ ਨੂੰ ਸ਼ਰਾਬ ਤਸਕਰੀ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਰਾਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਸ਼ਰਾਬ ਦੀਆਂ 20 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਏ. ਐਸ. ਆਈ.  ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਅਲੀਪੁਰ ਅਰਾਈਆਂ ਵਿਖੇ ਮੌਜੂਦ ਸਨ, ਜਿਥੇ ਸੂੁਚਨਾ ਮਿਲੀ ਕਿ ਉਕਤ ਵਿਅਕਤੀ ਆਪਣੇ ਘਰ ਦੇ ਬਾਹਰ ਸ਼ਰਾਬ ਵੇਚ ਰਿਹਾ ਹੈ ਤਾਂ ਪੁਲਸ ਰੇਡ ਮਾਰ ਕੇ ਸ਼ਰਾਬ ਦੀਆ 20 ਬੋਤਲਾਂ ਬਰਾਮਦ ਕੀਤੀਆਂ ਹਨ, ਜਿਸ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਦੂਜੇ ਕੇਸ ਵਿਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਾਮਦਰ ਖਾਨ ਰੋਡ ਪਟਿਆਲਾ ਨੂੰ ਸ਼ਰਾਬ ਦੀਆਂ 48 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਏ.ਐਸ.ਆਈ. ਸੰਦੀਪ ਸਿੰਘ ਪੁਲਸ ਪਾਰਟੀ ਸਮੇਤ ਸਰਹੰਦੀ ਗੇਟ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਮਿਲੀ ਸੂਚਨਾ ਦੇ ਅਧਾਰ ’ਤੇ ਟੀ ਪੁਆਇੰਟ ਰੋਜ਼ ਗਾਰਡਨ ਨਾਕਾਬੰਦੀ ਕਰਕੇ ਜਦੋਂ ਉਕਤ ਵਿਅਕਤੀ ਸਕੂਟਰੀ ’ਤੇ ਅਉਂਦੇ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਤੋਂ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਗਈਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੀਸਰੇ ਕੇਸ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਰਜਤ ਬਾਲੂ ਪੁੱਤਰ ਬਲਕਾਰ ਚੰਦ ਵਾਸੀ ਸੰਜੇ ਕਾਲੋਨੀ ਪਟਿਆਲਾ, ਨੂੰ 60 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਏ. ਐਸ. ਆਈ. ਗੁਰਮੇਲ ਗਿਰ ਪੁਲਸ ਪਾਰਟੀ ਸਮੇਤ ਗੋਪਾਲ ਕਾਲੋਨੀ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਸਕੂਟਰੀ ਤੋਂ ਆਉਂਦਿਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਚੈਕ ਕੀਤਾ ਗਿਆ ਤਾਂ ਉਸ ਕੋਲੋਂ 60 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਜਿਸਦੇ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਚੌਥੇ ਕੇਸ ਥਾਣਾ ਕੋਤਵਾਲੀ ਦੀ ਪੁਲਸ ਨੇ ਸ਼ੰਕਰ ਦਾਸ ਪੁੱਤਰ ਨੀਤਾਏ ਦਾਸ ਵਾਸੀ ਮਥੁਰਾ ਕਾਲੋਨੀ ਪਟਿਆਲਾ ਨੂੰ ਸ਼ਰਾਬ ਦੀਆਂ 24 ਬੋਤਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਏ. ਐਸ. ਆਈ. ਮੁਖਤਿਆਰ ਸਿੰਘ ਪੁਲਸ ਪਾਰਟੀ ਸਮੇਤ ਸਨੌਰੀ ਅੱਡਾ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਟੈ੍ਰਕਟਰ ਮਾਰਕੀਟ ਵਿਖੇ ਸ਼ਰਾਬ ਵੇਚ ਰਿਹਾ ਹੈ। ਪੁਲਸ ਨੇ ਰੇਡ ਕਰਕੇ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ, ਜਿਸਦੇ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਪੰਜਵੇਂ ਕੇਸ ’ਚ ਥਾਣਾ ਅਰਬਨ ਐਸਟੇਟ ਦੀ ਪੁਲਸ ਨੇ ਧਰਮਿੰਦਰ ਕੁਮਾਰ ਪੁੱਤਰ ਸੁੱਖਾ ਗਿਰ ਵਾਸੀ ਪਿੰਡ ਸਾਹਿਬ ਨਗਰ ਥੇੜੀ ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਗਿ੍ਰਫ਼ਤਾਰ ਕਰਕੇ ਸ਼ਰਾਬ ਦੀਆਂ 17 ਬੋਤਲਾਂ ਬਰਾਮਦ ਕੀਤੀਆਂ। ਪੁਲਸ ਮੁਤਾਬਕ ਹੌਲਦਾਰ ਗੁਰਬਾਜ ਸਿੰਘ ਪੁਲਸ ਪਾਰਟੀ ਸਮੇਤ ਸਾਧੂ ਵਿਲਾ ਰੋਡ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਛੇਵੇਂ ਕੇਸ ’ਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਸੋਨੂੰ ਕੁਮਾਰ ਪੁੱਤਰ ਕਮਲੇਸ਼ਵਰ ਪੁਰੀ ਵਾਸੀ ਹੀਰਾ ਬਾਗ ਪਟਿਆਲਾ ਦੇ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਸ ਮੁਤਾਬਕ ਏ. ਐਸ. ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁਰਾਣੀ ਚੁੰਗੀ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਵੀਰ ਜੀ ਦੀਆਂ ਮੜ੍ਹੀਆਂ ਕੋਲ ਬੈਠਾ ਸ਼ਰਾਬ ਵੇਚ ਰਿਹਾ ਹੈ। ਪੁਲਸ ਨੇ ਰੇਡ ਕਰਕੇ ਉਸ ਕੋਲੋਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ। ਪੁਲਸ ਨੇ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਤਵੇਂ ਕੇਸ ’ਚ ਥਾਣਾ ਤਿ੍ਰਪੜੀ ਦੀ ਪੁਲਸ ਨੇ ਰਾਹੁਲ ਪੁੱਤਰ ਰਾਜਪਾਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਤਿ੍ਰਪੜੀ ਪਟਿਆਲਾ ਨੂੰ ਸ਼ਰਾਬ ਦੀਆਂ 36 ਬੋਤਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਹੌਲਦਾਰ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਰਤਨ ਨਗਰ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਜਗਦੀਸ਼ ਕਾਲੋਨੀ ਪਟਿਆਲਾ ਵਿਖੇ ਸ਼ਰਾਬ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਰੇਡ ਕਰਕੇ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਠਵੇਂ ਕੇਸ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਕਾਂਤਾ ਦੇਵੀ ਪਤਨੀ ਬਾਵਾ ਸਿੰਘ ਵਾਸੀ ਪਿੰਡ ਪਹਾੜਪੁਰ ਥਾਣਾ ਪਸਿਆਣਾ ਨੂੰ ਸ਼ਰਾਬ ਦੀਆਂ 10 ਬੋਤਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਏ. ਐਸ. ਆਈ. ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਫਤਿਹਪੁਰ ਕੋਲ ਮੌਜੂਦ ਸੀ ਨੂੰ ਸੂਚਨਾ ਮਿਲੀ ਤਾਂ ਉਕਤ ਵਿਅਕਤੀ ਦੇ ਘਰ ਰੇਡ ਕੀਤੀ ਗਈ, ਜਿਸ ’ਤੇ ਉਸ ਕੋਲੋਂ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 9ਵੇਂ ਕੇਸ ’ਚ ਥਾਣਾ ਪਸਿਆਣਾ ਪੁਲਸ ਨੇ ਹੰਸੋ ਰਾਣੀ ਪਤਨੀ ਸੋਨੀ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਥਾਣਾ ਪਸਿਆਣਾ ਨੂੰ ਸ਼ਰਾਬ ਦੀਆਂ 24 ਬੋਤਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਹੌਲਦਾਰ ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਰਾਜਗੜ੍ਹ ਕੋਲ ਮੌਜੂਦ ਸਨ ਨੂੰ ਸੂਚਨਾ ਮਿਲਣ ’ਤੇ ਜਦੋਂ ਘਰ ਰੇਡ ਕੀਤੀ ਗਈ ਤਾਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਕਰ ਲਿਆ ਹੈ।    

Related Post