post

Jasbeer Singh

(Chief Editor)

Patiala News

ਪੀ.ਓ. ਸਟਾਫ ਨੇ ਦੋ ਭਗੋੜਿਆਂ ਨੂੰ ਕੀਤਾ ਗਿ੍ਰਫਤਾਰ, ਇੱਕ ਟਰੇਸ

post-img

ਪਟਿਆਲਾ, 9 ਅਪ੍ਰੈਲ (ਜਸਬੀਰ) : ਪੀ.ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ਼ ਏ.ਐਸ.ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਦੋ ਭਗੋੜਿਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਇੱਕ ਨੂੰ ਟਰੇਸ ਕਰ ਲਿਆ ਗਿਆ ਹੈ। ਪਹਿਲੇ ਕੇਸ ਵਿਚ ਪਰਮਿੰਦਰ ਸਿੰਘ ਉਰਫ ਪ੍ਰਵੀਨ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਅਜੀਮਗੜ੍ਹ ਥਾਣਾ ਗੁਹਾਲਾ ਜਿਲਾ ਕੈਥਲ ਹਰਿਆਣਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਹੈ ਅਤੇ ਇਸ ਕੇਸ ਵਿਚ ਮਾਣਯੋਗ ਅਦਾਲਤ ਨੇ ਪਰਮਿੰਦਰ ਸਿੰਘ ਨੂੰ 7 ਫਰਵਰੀ 2024 ਨੂੰ ਪੀ.ਓ. ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਹੈਪੀ ਪੁੱਤਰ ਹਰਜਿੰਦਰ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਧਨੇਠਾ ਥਾਣਾ ਸਦਰ ਸਮਾਣਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਹੈ ਅਤੇ ਇਸ ਕੇਸ ਵਿਚ ਮਾਣਯੋਗ ਅਦਾਲਤ ਨੇ ਹੈਪੀ ਸਿੰਘ ਨੂੰ 7 ਫਰਵਰੀ 2024 ਨੂੰ ਪੀ.ਓ. ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਅਵਤਾਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਘਵੱਦੀ ਥਾਣਾ ਸਦਰ ਲੁਧਿਆਣਾ ਨੂੰ ਟਰੇਸ ਕਰ ਲਿਆ ਗਿਆ ਹੈ। ਜਿਸ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ਼ ਹੈ। ਜਿਸ ਵਿਚ ਮਾਣਯੋਗ ਅਦਾਲਤ ਨੇ ਅਵਤਾਰ ਸਿੰਘ ਨੂੰ 9 ਜਨਵਰੀ 2008 ਨੂੰ ਪੀ.ਓ. ਕਰਾਰ ਦਿੱਤਾ ਸੀ। ਅਵਤਾਰ ਸਿੰਘ ਦੀ 13 ਦਸੰਬਰ 2016 ਵਿਚ ਮੌਤ ਹੋ ਚੁੱਕੀ ਹੈ। ਉਕਤ ਭਗੋੜਿਆਂ ਨੂੰ ਗਿ੍ਰਫਤਾਰ ਕਰਨ ਅਤੇ ਟਰੇਸ ਕਰਨ ਵਿਚ ਏ.ਐਸ.ਆਈ ਜਸਪਾਲ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ, ਏ.ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਏ.ਐਸ.ਆਈ ਸੁਰੇਸ਼ ਕੁਮਾਰ, ਏ.ਐਸ.ਆਈ ਗੁਰਮੁੱਖ ਸਿੰਘ, ਏ.ਐਸ.ਆਈ. ਮਹਿੰਦਰ ਸਿੰਘ ਅਤੇ ਏ.ਐਸ.ਆਈ .ਰਾਜਿੰਦਰਪਾਲ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।    

Related Post