go to login
post

Jasbeer Singh

(Chief Editor)

Patiala News

ਪੰਜਾਬੀ ਬਾਗ ’ਚ ਬਣੇ ਘਰ ’ਚੋਂ ਚੋਰਾਂ ਨੇ ਉਡਾਈ ਲੱਖਾਂ ਰੁਪਏ ਦੀ ਨਗਦੀ, ਡਾਇਮੰਡ ਸੈਟ ਅਤੇ 25 ਤੋਲੇ ਸੋਨਾ

post-img

ਪਟਿਆਲਾ, 15 ਅਪ੍ਰੈਲ (ਜਸਬੀਰ)-ਸ਼ਹਿਰ ਦੇ ਪੋਸ਼ ਖੇਤਰ ਮੰਨੇ ਜਾਣ ਵਾਲੇ ਪੰਜਾਬੀ ਬਾਗ ’ਚੋਂ ਪਾਰਸ ਜੈਨ ਨਾਮ ਦੇ ਵਿਅਕਤੀ ਦੇ ਘਰ ’ਚੋਂ ਬੀਤੀ ਰਾਤ ਚੋਰਾਂ ਨੇ ਢਾਈ ਲੱਖ ਰੁਪਏ ਦੀ ਨਗਦੀ, ਡਾਇਮੰਡ ਸੈਟ ਅਤੇ 25 ਤੋਲੇ ਸੋਨਾ ਚੋਰੀ ਕਰ ਲਿਆ। ਜਦੋਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪਰਿਵਾਰ ਵਾਲੇ ਘਰ ਵਿਚ ਹੀ ਸੁੱਤੇ ਪਏ ਸਨ। ਉਨ੍ਹਾਂ ਸਵੇਰੇ ਉਠ ਕੇ ਵੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਟੁੱਟੀ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਫਿੰਗਰ ਪਿੰ੍ਰਟ ਮਾਹਿਰਾਂ ਨੂੰ ਬੁਲਾ ਕੇ ਟੀਮ ਨੇ ਫਿੰਗਰ ਪਿੰ੍ਰਟ ਲਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਾਰਸ ਜੈਨ ਨੇ ਦੱਸਿਆ ਕਿ ਇੰਝ ਲੱਗਦਾ ਹੈ ਜਿਵੇਂ ਚੋਰ ਪਿਛਲੇ ਪਾਸੋਂ ਆਏ, ਜਿਨ੍ਹਾਂ ਨੇ ਪਹਿਲਾਂ ਪਰਸ ਅਤੇ ਹੋਰ ਸਮਾਨ ਕਮਰੇ ’ਚੋਂ ਚੁੱਕਿਆ ਤੇ ਦੂਸਰੇ ਕਮਰੇ ’ਚ ਜਾ ਕੇ ਪਰਸ ਖੋਲ ਕੇ ਨਗਦੀ ਅਤੇ ਗਹਿਣੇ ਕੱਢ ਲਏ। ਪਾਰਸ ਜੈਨ ਨੇ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੋਰਾਂ ਨੇ ਜਿਹੜੀ ਆਰਟੀਫਿਸ਼ੀਅਲ ਜਿਊਲਰੀ ਪਈ ਸੀ ਨੂੰ ਛੱਡ ਕੇ ਉਥੇ ਮੌਕੇ ’ਤੇ ਪਏ ਪਾਸਪੋਰਟ ਤੇ ਹੋਰ ਸਮਾਨ ਨੂੰ ਵੀ ਨਹੀਂ ਛੇੜਿਆ ਪਰ ਲਾਬੀ ਵਿਚ ਪਏ ਖੁੱਲ੍ਹੇ ਪੈਸੇ ਵੀ ਚੁੱਕ ਕੇ ਲੈ ਗਏ। ਦੂਜੇ ਪਾਸੇ ਪੁਲਸ ਨੇ ਆਲੇ-ਦੁਆਲੇ ਦੇ ਖੇਤਰ ਦੀਆਂ ਸੀ. ਸੀ. ਟੀ. ਵੀ. ਫੁਟੇਜ਼ ਨੂੰ ਕਬਜੇ ਵਿਚ ਲੈਂਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਨਾਲ ਆਲੇ-ਦੁਆਲੇ ਦਹਿਸ਼ਤ ਦਾ ਮਾਹੌਲ ਹੈ ਕਿਉਕਿ ਇਹ ਇਲਾਕਾ ਪੋਸ਼ ਮੰਨਿਆਂ ਜਾਂਦਾ ਹੈ ਅਤੇ ਅਜਿਹੇ ਇਲਾਕੇ ’ਚ ਚੋਰੀ ਹੋਣਾ ਵੱਡੀ ਗੱਲ ਦੱਸੀ ਜਾ ਰਹੀ ਹੈ।   

Related Post