July 6, 2024 00:54:38
post

Jasbeer Singh

(Chief Editor)

Patiala News

ਪੀ. ਐਲ. ਡਬਲਿਊ ਕਿ੍ਰਕਟ ਸਟੇਡੀਅਮ ਵਿਖੇ 67ਵੀਂ ਆਲ ਇੰਡੀਆ ਰੇਲਵੇ ਕਿ੍ਰਕਟ (ਪੁਰਸ਼) ਚੈਂਪੀਅਨਸ਼ਿਪ ਨਾਕਆਊਟ ਮੈਚ 2023-24 ਆ

post-img

ਪਟਿਆਲਾ, 15 ਅਪ੍ਰੈਲ (ਜਸਬੀਰ)-ਪੀ. ਐਲ. ਡਬਲਿਊ. ਕਿ੍ਰਕਟ ਸਟੇਡੀਅਮ ਵਿਖੇ 67ਵੀਂ ਆਲ ਇੰਡੀਆ ਰੇਲਵੇ ਕਿ੍ਰਕਟ (ਪੁਰਸ਼) ਚੈਂਪੀਅਨਸ਼ਿਪ ਨਾਕਆਊਟ ਮੈਚ 2023-24 ਦੀ ਸ਼ੁਰੂਆਤ ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਵਲੋਂ ਆਯੋਜਿਤ ਪੀ. ਐਲ. ਡਬਲਿਊ. ਕਿ੍ਰਕਟ ਸਟੇਡੀਅਮ ਵਿਖੇ ਨਾਕਆਊਟ ਮੈਚਾਂ ਨਾਲ ਹੋਈ। ਭਾਰਤੀ ਰੇਲਵੇ ਦੀਆਂ 28 ਟੀਮਾਂ ਵਿਚੋਂ ਅੱਠ ਟੀਮਾਂ ਨੇ ਪੀ. ਐਲ. ਡਬਲਿਊ. ਵਿਚ ਫਾਈਨਲ ਮੈਚਾਂ ਲਈ ਕੁਆਲੀਫਾਈ ਕੀਤਾ ਹੈ। ਪੀ. ਐਲ. ਡਬਲਿਊ. ਦੇ ਪਿ੍ਰੰਸੀਪਲ ਚੀਫ ਪ੍ਰਬੰਧਕੀ ਅਫਸਰ (ਪੀ.ਸੀ.ਏ.ਓ.) ਪ੍ਰਮੋਦ ਕੁਮਾਰ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਸਟੇਡੀਅਮ ਵਿਚ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਪ੍ਰਮੋਦ ਕੁਮਾਰ ਨੇ ਹੋਰ ਅਧਿਕਾਰੀਆਂ ਨਾਲ ਪੀ. ਐਲ. ਡਬਲਿਊ. ਕਿ੍ਰਕਟ ਸਟੇਡੀਅਮ ਵਿਖੇ ਉਤਰੀ ਪੱਛਮੀ ਰੇਲਵੇ ਅਤੇ ਮੈਟਰੋ ਰੇਲਵੇ ਕਲਕੱਤਾ ਵਿਚਕਾਰ ਪਹਿਲੇ ਮੈਚ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਪ੍ਰਮੋਦ ਕੁਮਾਰ ਨੇ ਟਾਸ ਦਾ ਸੰਚਾਲਨ ਕੀਤਾ, ਜਿਸ ਨੂੰ ਮੈਟਰੋ ਰੇਲਵੇ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਤਰੀ ਪੱਛਮੀ ਰੇਲਵੇ ਨੇ 46.4 ਓਵਰਾਂ ਵਿਚ 10 ਵਿਕਟਾਂ ’ਤੇ 223 ਦੌੜਾਂ ਬਣਾਈਆਂ, ਜਿਸ ਵਿਚ ਸਭ ਤੋਂ ਵੱਧ ਸਕੋਰਰ ਸੂਰਿਆ ਅਤੇ ਅੰਸ਼ੁਲ ਨੇ ਕ੍ਰਮਵਾਰ 58 ਗੇਂਦਾਂ ਵਿਚ 52 ਅਤੇ 46 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਮੈਟਰੋ ਰੇਲਵੇ ਦੇ ਅਮਿਤ ਕੁਇਲਾ ਨੇ ਤਿੰਨ ਵਿਕਟਾਂ ਲਈਆਂ। ਜਵਾਬ ਵਿਚ ਮੈਟਰੋ ਰੇਲਵੇ ਨੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕਟਾਂ ’ਤੇ 228 ਦੌੜਾਂ ਬਣਾ ਕੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਮੈਟਰੋ ਰੇਲਵੇ ਲਈ ਸਭ ਤੋਂ ਵੱਧ ਸਕੋਰਰ ਅਰਿੰਦਮ ਰਹੇ, ਜਿਸ ਨੇ 119 ਗੇਂਦਾਂ ਵਿਚ 83 ਦੌੜਾਂ ਬਣਾਈਆਂ ਅਤੇ ਨਾਟ ਆਊਟ ਰਿਹਾ। ਉਤਰੀ ਪੱਛਮੀ ਰੇਲਵੇ ਵਲੋਂ ਸੀ. ਪੀ. ਜੱਟ ਅਤੇ ਮੌਂਟੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੈਟਰੋ ਰੇਲਵੇ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਪੱਛਮੀ ਰੇਲਵੇ ਅਤੇ ਪੂਰਬੀ ਰੇਲਵੇ ਵਿਚਾਲੇ ਦੂਜੇ ਮੈਚ ਵਿਚ ਪੱਛਮੀ ਰੇਲਵੇ ਨੇ 50 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ’ਤੇ 285 ਦੌੜਾਂ ਦਾ ਟੀਚਾ ਰੱਖਿਆ। ਪੱਛਮੀ ਰੇਲਵੇ ਦੇ ਸਮਰਥ ਅਤੇ ਰੈਕਸਲੀ ਨੇ ਕ੍ਰਮਵਾਰ 71 ਗੇਂਦਾਂ ਵਿਚ 87 ਅਤੇ 41 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਈਸਟਰਨ ਰੇਲਵੇ ਦੇ ਅਰਿਜੀਤ ਨੇ 3 ਵਿਕਟਾਂ ਲਈਆਂ। ਪੂਰਬੀ ਰੇਲਵੇ ਨੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦਿਆਂ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਈਸਟਰਨ ਰੇਲਵੇ ਦੇ ਰਵੀ ਸਿੰਘ , ਸ਼ਿਵਮ ਗੌਤਮ ਅਤੇ ਅਮਿਤ ਕੇ ਨੇ ਕ੍ਰਮਵਾਰ 87 ਗੇਂਦਾਂ ਵਿੱਚ 122 , 57 ਗੇਂਦਾਂ ਵਿੱਚ 57 ਅਤੇ 55 ਗੇਂਦਾਂ ਵਿੱਚ 55 ਦੌੜਾਂ ਬਣਾਈਆਂ . ਈਸਟਰਨ ਰੇਲਵੇ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।   

Related Post