post

Jasbeer Singh

(Chief Editor)

Patiala News

ਦੋ ਮੁੱਖ ਸੜਕਾਂ 'ਤੇ ਕਰਾਸਿੰਗ 22 ਦਸੰਬਰ ਤੋਂ ਆਰਜੀ ਤੌਰ 'ਤੇ ਬੰਦ

post-img

ਦੋ ਮੁੱਖ ਸੜਕਾਂ 'ਤੇ ਕਰਾਸਿੰਗ 22 ਦਸੰਬਰ ਤੋਂ ਆਰਜੀ ਤੌਰ 'ਤੇ ਬੰਦ ਫੁਹਾਰਾ ਚੌਂਕ ਤੋਂ ਠੀਕਰੀ ਵਾਲਾ ਚੌਂਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਂਕ ਤੱਕ ਵਧਾ ਕੇ ਦੋਨੋ ਚੌਂਕਾਂ ਨੂੰ ਮਿਲਾ ਕੇ ਇਕ ਵੱਡੇ ਸਰਕੁਲਰ ਰੋਡ 'ਚ ਬਦਲਿਆ ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ ਰੋਡ ਵਾਲੀਆਂ ਲਾਈਟਾਂ ਤੱਕ ਸੜਕ ਨੂੰ ਬੈਰੀਗੇਟਿੰਗ ਨਾਲ ਪਾਸੀ ਰੋਡ ਤੋਂ ਮੇਨ ਰੋਡ ਉਪਰ ਚੜ੍ਹਨ ਵਾਲਾ ਕੱਟ ਬੰਦ ਕੀਤਾ -ਪਟਿਆਲਾ ਸ਼ਹਿਰ 'ਚ ਟ੍ਰੈਫਿਕ ਰੁਕਾਵਟ ਦੀ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਪੁਲਿਸ ਯਤਨਸ਼ੀਲ - ਸ਼ਹਿਰ ਵਾਸੀ ਦੋਨੋ ਸੜਕਾਂ ਉਪਰ ਆਰਜੀ ਤੌਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕਰਨ ਪਟਿਆਲਾ, 20 ਦਸੰਬਰ 2025 : ਪਟਿਆਲਾ ਸ਼ਹਿਰ ਵਿੱਚ ਕਈ ਸੜਕਾਂ ਉਪਰ ਵੱਧ ਰਹੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਅਲੱਗ-ਅਲੱਗ ਟ੍ਰੈਫਿਕ ਯੂਨਿਟਾਂ ਵੱਲੋ ਕੀਤੇ ਜਮੀਨੀ ਸਰਵੇਖਣ ਦੇ ਆਧਾਰ 'ਤੇ ਸੁਝਾਏ ਨੁਕਤਿਆਂ ਅਨੁਸਾਰ ਦੋ ਮੇਨ ਸੜਕਾਂ ਉਤੇ ਆਰਜ਼ੀ ਤੌਰ 'ਤੇ ਸ਼ੜਕਾਂ ਦੀ ਕਰਾਸਿੰਗ ਨੂੰ ਮਿਤੀ 22 ਦਸੰਬਰ 2025 ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਠੀਕ ਤਰੀਕੇ ਨਾਲ ਚੱਲ ਸਕੇ ਅਤੇ ਜਾਮ ਦੀ ਸਮੱਸਿਆ ਹੱਲ ਹੋ ਸਕੇ। ਇਹ ਜਾਣਕਾਰੀ ਦਿੰਦਿਆਂ ਐਸ.ਪੀ. ਟ੍ਰੈਫਿਕ ਐਚ.ਐਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਪਟਿਆਲਾ ਸ਼ਹਿਰ ਅੰਦਰ ਟ੍ਰੈਫਿਕ ਰੁਕਾਵਟਾਂ ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ ਰੋਡ ਵਾਲੀਆਂ ਲਾਈਟਾਂ ਤੱਕ ਸੜਕ ਨੂੰ ਪੂਰਨ ਤਰੀਕੇ ਨਾਲ ਬੈਰੀਗੇਟਿੰਗ ਨਾਲ ਡਿਵਾਈਡਰ ਬਣਾ ਕੇ ਪਾਸੀ ਰੋਡ ਤੋਂ ਮੇਨ ਰੋਡ ਉਪਰ ਚੜ੍ਹਨ ਵਾਲਾ ਕੱਟ ਬੰਦ ਕੀਤਾ ਜਾ ਰਿਹਾ ਹੈ। ਸਰਹਿੰਦ ਰੋਡ ਤੋਂ ਆ ਕੇ ਪਾਸੀ ਰੋਡ ਨੂੰ ਮੁੜਨ ਵਾਲੇ ਵਹੀਕਲ ਖੰਡਾ ਚੌਂਕ ਤੋਂ ਯੂ ਟਰਨ ਲੈ ਕੇ ਆ ਸਕਦੇ ਹਨ ਜਾਂ ਫਿਰ ਜੇਲ੍ਹ ਰੋਡ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਮੁੜ ਕੇ ਐਨਵਾਇਰਮੈਂਟ ਪਾਰਕ ਵਾਲੀ ਸੜ੍ਹਕ ਤੋਂ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਾਸੀ ਰੋਡ ਤੋਂ ਨਿਕਲ ਕੇ ਖੰਡਾ ਚੌਂਕ ਨੂੰ ਜਾਣ ਵਾਲੇ ਵਹੀਕਲ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਯੂ ਟਰਨ ਲੈਕੇ ਜਾ ਸਕਦੇ ਹਨ ਜਾਂ ਪਿਛੋਂ ਹੀ ਐਨਵਾਇਰਮੈਂਟ ਪਾਰਕ ਵਿਚਲੀ ਸੜ੍ਹਕ ਤੋਂ ਜੇਲ੍ਹ ਰੋਡ ਉਪਰ ਚੜ੍ਹ ਕੇ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਲੈ ਸਕਦੇ ਹਨ। ਇਸੇ ਦੌਰਾਨ ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਨੇ ਅੱਗੇ ਦੱਸਿਆ ਕਿ ਫੁਹਾਰਾ ਚੌਂਕ ਤੋਂ ਠੀਕਰੀ ਵਾਲਾ ਚੌਂਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਂਕ ਤੱਕ ਵਧਾ ਕੇ ਦੋਨੋ ਚੌਂਕਾਂ ਨੂੰ ਮਿਲਾ ਕੇ ਇਕ ਵੱਡੇ ਸਰਕੁਲਰ ਰੋਡ ਵਿੱਚ ਬਦਲਿਆ ਜਾ ਰਿਹਾ ਹੈ ਇਸ ਨਾਲ ਲੋਅਰ ਮਾਲ ਰੋਡ ਤੋਂ ਆਉਣਾ ਵਾਲੇ ਵਹੀਕਲ ਜੋ ਮੁੱਖ ਡਾਕ ਘਰ ਵੱਲ ਨੂੰ ਜਾਂ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਫੁਹਾਰਾ ਚੌਂਕ ਤੋਂ ਖੱਬੇ ਮੁੜ ਕੇ ਠੀਕਰੀ ਵਾਲਾ ਚੌਂਕ ਤੋਂ ਯੂ ਟਰਨ ਲੈ ਕਰ ਆਉਣਾ ਪਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵਹੀਕਲ ਲੋਅਰ ਮਾਲ ਰੋਡ ਤੋਂ ਅੱਪਰ ਮਾਲ ਰੋਡ ਨੂੰ ਕੁਨੈਕਟ ਕਰਨ ਵਾਲੀਆਂ ਅੰਦਰੂਨੀ ਸੜਕਾ ਰਾਹੀਂ ਵੀ ਸਿੱਧਾ ਠੀਕਰੀਵਾਲਾ ਚੌਂਕ ਤੋਂ ਟਰਨ ਲੈ ਸਕਣਗੇ ਅਜਿਹਾ ਕਰਨ ਨਾਲ ਆਸ ਕੀਤੀ ਹੈ ਕਿ ਫੁਹਾਰਾ ਚੌਂਕ ਵਿੱਚ ਲੱਗਣ ਵਾਲਾ ਜਾਮ ਖਤਮ ਹੋ ਜਾਵੇਗਾ ਅਤੇ ਲੋਅਰ ਮਾਲ ਰੋਡ ਉਪਰ ਵੀ ਟ੍ਰੈਫਿਕ ਦਾ ਦਬਾਅ ਘਟੇਗਾ। ਐਸ.ਪੀ. ਟ੍ਰੈਫਿਕ ਐਚ.ਐਸ ਮਾਨ ਤੇ ਡੀ. ਐਸ. ਪੀ. ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਦੋਨੋ ਸੜਕਾਂ ਉਪਰ ਆਰਜੀ ਤੌਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੇ ਲੱਗ ਰਹੇ ਜਾਮ ਨੂੰ ਘਟਾਇਆ ਜਾ ਸਕੇ ਅਤੇ ਸਹਿਰ ਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ।

Related Post

Instagram