ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ
- by Jasbeer Singh
- December 31, 2025
ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ ਰਾਂਚੀ, 31 ਦਸੰਬਰ 2025 : ਝਾਰਖੰਡ ਦੀ ਰਾਜਧਾਨੀ ਰਾਂਚੀ `ਚ ਸਥਿਤ ਡੋਰੰਡਾ ਦੇ ਵਾਸੀ ਸੀ. ਆਰ. ਪੀ. ਐੱਫ. ਇੰਸਪੈਕਟਰ ਬਿਪਲਬ ਵਿਸ਼ਵਾਸ ਨੇ `ਕੌਨ ਬਨੇਗਾ ਕਰੋੜਪਤੀ` (ਕੇ. ਬੀ. ਸੀ.) `ਚ ਇਕ ਕਰੋੜ ਰੁਪਏ ਦੀ ਰਕਮ ਜਿੱਤ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਸੀ. ਆਰ. ਪੀ. ਐੱਫ. ਦੇ ਪਹਿਲੇ ਅਫਸਰ ਹਨ । ਇਸ ਪਿੱਛੇ ਉਨ੍ਹਾਂ ਦੀ ਮਿਹਨਤ-ਸੰਘਰਸ਼ ਤੇ ਪਿਤਾ ਦੀ ਸਲਾਹ ਹੈ : ਬਿਪਲਬ ਬਿਪਲਬ ਨੇ ਦੱਸਿਆ ਕਿ ਇਸ ਦੇ ਪਿੱਛੇ ਉਨ੍ਹਾਂ ਦੀ 15 ਸਾਲਾਂ ਦੀ ਮਿਹਨਤ, ਸੰਘਰਸ਼ ਤੇ ਪਿਤਾ ਦੀ ਸਲਾਹ ਹੈ। ਉਨ੍ਹਾਂ ਸ਼ੋਅ ਵਿਚ ਪਹਿਲੇ 10 ਸਵਾਲ ਬਿਨਾਂ ਕਿਸੇ ਲਾਈਫਲਾਈਨ ਦੇ ਹੀ ਪਾਰ ਕਰ ਲਏ। ਉਨ੍ਹਾਂ ਦੀ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਐਲਾਨ ਕੀਤਾ ਕਿ ਉਹ ਬਿਪਲਬ ਵਿਸ਼ਵਾਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਬੰਗਲੇ ’ਤੇ ਡਿਨਰ ਲਈ ਸੱਦਾ ਦੇਣਗੇ। ਵਿਸ਼ਵਾਸ ਕੋਲੋਂ ਜਦੋਂ ਅਗਲਾ 7 ਕਰੋੜ ਦਾ ਸਵਾਲ ਪੁੱਛਿਆ ਗਿਆ ਤਾਂ ਹੂਟਰ ਵੱਜ ਗਿਆ, ਜਿਸ ਕਾਰਨ ਉਨ੍ਹਾਂ ਨੂੰ 1 ਕਰੋੜ ਨਾਲ ਹੀ ਤਸੱਲੀ ਕਰਨੀ ਪਈ।
