post

Jasbeer Singh

(Chief Editor)

Business

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

post-img

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (ਡੀ. ਐੱਸ.ਸੀ.ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ। ਆਈ. ਟੀ. ਉਦਯੋਗ ਬਾਡੀ ਨੈਸਕਾਮ ਦੀ ਡਾਟਾ ਸੁਰੱਖਿਆ ਇਕਾਈ ਦੇ ਅੰਦਾਜ਼ੇ ਅਨੁਸਾਰ ਭਾਰਤੀ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਨੇ 2025 `ਚ 4.46 ਅਰਬ ਅਮਰੀਕੀ ਡਾਲਰ ਦਾ ਮਾਲੀਆ ਇਕੱਠਾ ਕੀਤਾ ਹੈ। 2025 ਵਿਚ ਸਾਈਬਰ ਸੁਰੱਖਿਆ ਸੈਕਟਰ ਵਿਚ ਹੋਵੇਗਾ ਸਾਲਾਨਾ 25 ਫੀਸਦੀ ਦਾ ਵਾਧਾ : ਡੀ. ਐਸ. ਸੀ. ਆਈ. ਡੀ. ਐੱਸ. ਸੀ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨਾਇਕ ਗੋਡਸੇ ਨੇ `ਸਾਲਾਨਾ ਸੂਚਨਾ ਸੁਰੱਖਿਆ ਸਿਖਰ ਸੰਮੇਲਨ` 2025 `ਚ ਕਿਹਾ ਕਿ ਪਿਛਲੇ 5 ਸਾਲਾਂ `ਚ ਇਸ ਖੇਤਰ `ਚ 4 ਗੁਣਾ ਵਾਧਾ ਹੋਇਆ ਹੈ। 2025 `ਚ ਇਸ ਸੈਕਟਰ `ਚ ਸਾਲਾਨਾ `ਆਧਾਰ `ਤੇ 25 ਫੀਸਦੀ ਦਾ ਵਾਧਾ ਹੋਵੇਗਾ।" ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਇਕ ਮਹੱਤਵਪੂਰਨ + ਕਾਰਕ ਹੋਵੇਗਾ, ਜਿਸ ਦਾ ਇਸ ਸੈਕਟਰ `ਤੇ ਪ੍ਰਭਾਵ ਪਵੇਗਾ।

Related Post

Instagram