

ਡੀ. ਪੀ. ਐਸ. ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਨਵੀਂ ਦਿੱਲੀ, 18 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਦੇ ਚਲਦਿਆਂ ਸਕੂਲ ਨੂੰ ਪੁਲਸ ਵਲੋਂ ਖਾਲੀ ਕਰਵਾ ਲਿਆ ਗਿਆ ਹੈ। ਪਹਿਲਾਂ ਵੀ ਮਿਲੀਆਂ ਹਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੱਸਣਯੋਗ ਹੈ ਕਿ ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਬਣੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਪਹਿਲਾਂ ਵੀ ਮਿਲਦੀਆਂ ਰਹੀਆਂ ਹਨ, ਜਿਸ ਤੇ ਫੋਰੀ ਕਾਰਵਾਈ ਕਰਦਿਆਂ ਵੱਖ-ਵੱਖ ਸੂਬਿਆਂ ਦੀ ਪੁਲਸ ਵਲੋਂ ਜਾਂਚ ਵੀ ਕੀਤੀ ਗਈ ਤੇ ਧਮਕੀ ਝੂਠ ਦਾ ਪੁਲੰਦਾ ਹੀ ਨਿਕਲੀ। ਜਦੋਂ ਜਦੋਂ ਵੀ ਧਮਕੀ ਮਿਲਦੀ ਹੈ ਤਾਂ ਉਹ ਇਕ ਈ-ਮੇਲ ਰਾਹੀਂ ਹੀ ਮਿਲਦੀ ਹੈ। ਪੁਲਸ ਪਹੁੰਚ ਗਈ ਹੈ ਦਸਤੇ ਨਾਲ ਡੀ. ਪੀ. ਐਸ. (ਦੁਆਰਕਾ) ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਜਿਥੇ ਪੁਲਸ ਵਲੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ, ਉਥੇ ਹੀ ਤਲਾਸ਼ੀ ਮੁਹਿੰਮ ਜਾਰੀ ਰੱਖਦਿਆਂ ਬੰਬ ਸਕੁਆਡ ਅਤੇ ਫ਼ਾਇਰ ਵਿਭਾਗ ਦੀ ਟੀਮ ਮੌਕੇ `ਤੇ ਪਹੁੰਚ ਗਈ ਹੈ।